Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਗਰਮੀ ਦੀਆਂ ਛੁੱਟੀਆਂ ਦਾ ਐਲਾਨ ਹਾਸੋਹੀਣਾ :ਸਾਂਝਾ ਅਧਿਆਪਕ ਮੋਰਚਾ

ਅਧਿਆਪਕ ਏਕਤਾ ਜਿੰਦਾਬਾਦ ! ਇੱਕੋ ਇੱਕ ਠੀਕ ਰਾਹ-ਏਕੇ ਤੇ ਸੰਘਰਸ਼ ਦਾ!!

ਸਾਂਝਾ ਅਧਿਆਪਕ ਮੋਰਚਾ ਪੰਜਾਬ

ਨੰਬਰ ਸਪੈਸ਼ਲ/2020 ਮਿਤੀ 13-4-2020

ਸੇਵਾ ਵਿਖੇ

ਮਾਨਯੋਗ ਮੁੱਖ ਮੰਤਰੀ ਜੀ,
ਪੰਜਾਬ ਸਰਕਾਰ, ਚੰਡੀਗੜ੍ਹ।


ਵਿਸ਼ਾ : ਕੋਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੇ ਗੰਭੀਰ ਸੰਕਟ ਸਮੇਂ ਸਿਖਿਆ ਵਿਭਾਗ ਵਲੋਂ ਕਾਹਲ਼ੀ ਵਿੱਚ ਫੈਸਲੇ ਨਾ ਲੈਣ ਸਬੰਧੀ।ਸ੍ਰੀਮਾਨ ਜੀ,


ਬੇਨਤੀ ਹੈ ਕਿ ਪਿਛਲੇ ਸਮੇਂ ਤੋਂ ਸਿਖਿਆ ਵਿਭਾਗ ਵਲੋਂ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਨਾ ਰੱਖਦਿਆਂ ਬਹੁਤ ਹੀ ਕਾਹਲ਼ੀ ਵਿੱਚ ਲਏ ਜਾਂਦੇ ਫੈਸਲੇ ਸਵੈ ਵਿਰੋਧੀ ਸਾਬਤ ਹੋ ਰਹੇ ਹਨ। ਸਾਰਾ ਸੰਸਾਰ ਕੋਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਹਾਲੇ ਇਸਦੀ ਕੋਈ ਸੀਮਾ ਦਿਖਾਈ ਨਹੀਂ ਦਿੰਦੀ। ਹਰ ਅਧਿਆਪਕ ਇਹ ਕਾਮਨਾ ਕਰਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। 


ਬੱਚੇ ਆਨ ਲਾਈਨ ਪੜ੍ਹਾਈ ਲਈ ਨੈਟ ਪੈਕ ਆਦਿ ਤੋਂ ਵਾਂਝੇ

ਅਜਿਹੇ ਮੌਕੇ ਆਨ ਲਾਈਨ ਪੜ੍ਹਾਈ ਹੋਣਾ ਚੰਗੀ ਤੇ ਸ਼ਲਾਘਾਯੋਗ ਗੱਲ ਹੈ, ਪਰ ਕੀ ਸਭ ਬੱਚਿਆਂ ਕੋਲ ਇਹ ਪ੍ਰਬੰਧ ਹੈ ? ਸਾਡੀ ਸਮਝ ਅਨੁਸਾਰ ਅੱਸੀ ਫੀਸਦੀ ਬੱਚੇ ਆਨ ਲਾਈਨ ਪੜ੍ਹਾਈ ਲਈ ਲੋੜੀਂਦੇ ਫੋਨ/ ਟੈਬਲਟ/ ਲੈਪਟਾਪ/ ਕੰਪਿਊਟਰ/ ਰੇਡੀਓ/ ਖਾਸ ਚੈਨਲਾਂ ਦੀ ਉਪਲਬਧਤਾ / ਨੈਟ ਪੈਕ ਆਦਿ ਤੋਂ ਵਾਂਝੇ ਹਨ।


ਕੀ ਸਰਕਾਰ ਨੇ ਬੱਚਿਆਂ ਲਈ ਟੈਬਲਟ ਦਾ ਪ੍ਰਬੰਧ ਕੀਤਾ ?

ਅਮਰੀਕਾ ਵਿੱਚ ਨਿਊਯਾਰਕ ਏਰੀਏ ਦੇ ਸਕੂਲ ਬੰਦ ਕਰਕੇ ਆਨ ਲਾਈਨ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਾਇਆ ਗਿਆ ਕਿ ਤਿੰਨ ਲੱਖ ਬੱਚਿਆਂ ਕੋਲ ਟੈਬਲਟ ਨਹੀਂ ਹਨ, ਇਸ ਲਈ ਪਹਿਲਾਂ ਉਹਨਾਂ ਲਈ ਟੈਬਲਟ ਦਾ ਪ੍ਰਬੰਧ ਸਰਕਾਰ ਨੇ ਕੀਤਾ, ਫਿਰ ਇਕ ਸਾਫਟਵੇਅਰ ਕੰਪਨੀ ਤੋਂ ਵਿਸ਼ੇਸ਼ ਸਾਫਟਵੇਅਰ ਬਣਵਾਇਆ ਕਿ ਇਹਨਾਂ ਟੈਬਲਟਸ ਤੇ ਸਿਰਫ਼ ਪੜ੍ਹਾਈ ਸਬੰਧੀ ਹੀ ਵੈੱਬਸਾਈਟ ਖੁਲ੍ਹੇ, ਹੋਰ ਕੁਝ ਨਹੀਂ। ਕੀ ਸਾਡੇ ਵਿਭਾਗ ਨੇ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਲਈ ਸੋਚਿਆ? ਕੀ ਇਸ ਤੋਂ ਬਿਨਾਂ ਆਨ ਲਾਈਨ ਪੜ੍ਹਾਈ ਸੰਭਵ ਹੈ ?


ਸੰਕਟ ਦੀ ਘੜੀ ਵਿੱਚ ਸਿੱਖਿਆ ਦੀ ਪੂਰਤੀ

ਪੰਜਾਬ ਨੇ  1965,1971 ਦੀਆਂ ਦੋ ਜੰਗਾਂ, 1990 ਦਾ ਅੱਤਵਾਦ ਪੀੜਤ ਦਹਾਕਾ ਅਤੇ ਹੜ੍ਹ ਵੇਖੇ, ਜਿਸ ਨਾਲ ਸਕੂਲ ਕਾਫ਼ੀ ਸਮਾਂ ਬੰਦ ਰਹੇ। ਉਸ ਸੰਕਟ ਦੀ ਘੜੀ ਵਿੱਚ ਅਧਿਆਪਕ  ਸਿੱਖਿਆ ਦੀ ਪੂਰਤੀ ਬਾਅਦ 'ਚ ਬੱਚਿਆਂ ਨੂੰ ਸਖਤ ਮੇਹਨਤ ਕਰਵਾ ਕੇ ਕਰਦੇ ਰਹੇ ਹਨ। ਸਖ਼ਤ ਮੇਹਨਤ ਨਾਲ ਸਿੱਖਿਆ ਦੀ ਪੂਰਤੀ ਕੀਤੀ ਜਾ ਸਕਦੀ ਹੈ ।

ਪੰਜਾਬ ਦਾ ਅਧਿਆਪਕ ਘਰ ਬੈਠਾ ਪਰੇਸ਼ਾਨ ਹੈ, ਉਹ ਕਾਮਨਾ/ ਅਰਦਾਸਾਂ ਕਰਦਾ ਹੈ ਕਿ ਛੇਤੀ ਤੋਂ ਛੇਤੀ ਸਕੂਲ ਖੁਲ੍ਹਣ  ਤੇ ਉਹ ਆਪਣੇ ਸਕੂਲ ਦੇ ਬੱਚਿਆਂ ਵਿੱਚ ਹੋਵੇ ਅਤੇ ਬੱਚਿਆਂ ਦੀ ਸਿੱਖਿਆ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ । 

ਮਿਡ ਡੇਅ ਮੀਲ ਦੇ ਨਾਲ ਨਾਲ ਬੱਚਿਆਂ ਦੇ ਘਰ ਤੱਕ ਕਿਤਾਬਾਂ ਵੀ  ਪੁੱਜਦੀਆਂ ਕੀਤੀਆਂ ਜਾਣ


ਸਰਕਾਰ ਆਨ ਲਾਈਨ ਪੜ੍ਹਾਈ ਕਰਵਾਉਣ ਲਈ ਬਜਿੱਦ ਹੈ ਤਾਂ ਬੱਚਿਆਂ ਦੇ ਘਰ ਤੱਕ ਕਿਤਾਬਾਂ, ਕਾਪੀਆਂ, ਪੈੱਨ ਆਦਿ ਸੈਨੇਟਾਈਜ ਕਰਕੇ ਪੁੱਜਦੀਆਂ ਕੀਤੀਆਂ ਜਾਣ ਤਾਂ ਜੋ ਬੱਚੇ ਕੁਝ ਪੜ੍ਹਨ ਲਿਖਣ ਦਾ ਕੰਮ ਕਰ ਸਕਣ। ਪੜ੍ਹਨ ਯੋਗ ਸਮੱਗਰੀ ਦੇ ਨਾਲ-ਨਾਲ ਮਿਡ ਡੇਅ ਮੀਲ ਤੇ ਤੌਰ ਤੇ ਵਿਦਿਆਰਥੀਆਂ ਨੂੰ 20-20 ਕਿਲੋ ਕਣਕ ਅਤੇ ਚਾਵਲ ਵੀ ਉਹਨਾਂ ਦੇ ਘਰ ਪੁੱਜਦੇ ਕੀਤੇ  ਜਾਣ।
ਕੋਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਮੁੱਚੇ ਦੇਸ਼ ਵਿੱਚ ਲਾਕਡਾਊਨ/ਕਰਫਿਊ ਲਗਾਇਆ ਗਿਆ ਹੈ। ਜਿਸ ਕਰਕੇ ਪੰਜਾਬ ਦੇ ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਵੀ ਬੰਦ ਕੀਤੇ ਗਏ ਹਨ। 

ਗਰਮੀ ਦੀਆਂ ਛੁੱਟੀਆਂ ਦਾ ਐਲਾਨ ਹਾਸੋਹੀਣਾ


ਇਸ ਸੰਕਟ ਸਮੇਂ ਵਿੱਚ ਪੰਜਾਬ ਦੇ ਬੱਚੇ ਹਜੇ ਤੱਕ ਆਪਣੇ ਘਰਾਂ ਵਿੱਚ  ਕੰਬਲਆਂ ਵਿੱਚ  ਬੈਠੇ ਹਨ ਪਰ  ਸਿੱਖਿਆ ਵਿਭਾਗ ਵੱਲੋਂ ਗਰਮੀ ਦੀਆਂ ਛੁੱਟੀਆਂ ਐਲਾਨ ਕੀਤਾ ਗਿਆ ਹੈ ਜੋ ਕਿ  ਹਾਸੋਹੀਣਾ ਹੀ ਹੈ, ਜੂਨ ਮਹੀਨੇ ਵਿੱਚ ਅੱਤ ਦੀ ਗਰਮੀ ਹੋਣ ਕਾਰਨ ਸਕੂਲ ਬੰਦ ਕੀਤੇ ਜਾਂਦੇ ਹਨ ਨਾ ਕਿ ਅਧਿਆਪਕਾਂ ਅਤੇ ਬੱਚਿਆਂ ਨੂੰ ਆਰਾਮ ਦੇਣ ਲਈ।
ਅੱਜ ਸਮੁੱਚੇ ਸਮਾਜ ਦੀ ਸਭ ਤੋਂ ਵੱਡੀ ਅਤੇ ਮੁਢਲੀ ਲੋੜ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਦੀ ਹੈ। ਇਸ ਮਹਾਂਮਾਰੀ ਦੇ ਖਤਮ ਹੁੰਦਿਆਂ ਹੀ ਬਾਕੀ ਬਚੇ ਵਿੱਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਪੂਰਾ ਗਿਆਨ ਦੇਣ ਲਈ ਪੰਜਾਬ ਦਾ ਅਧਿਆਪਕ ਵਰਗ ਸਮਰੱਥ ਹੈ।

ਕੀ 10 ਮਈ ਤੋਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾਵੇਗਾ ?

ਪਿਛਲੇ ਸਮੇਂ ਤੋਂ ਸਿੱਖਿਆ ਵਿਭਾਗ ਦੇ ਹਾਸੋ ਹੀਣੇ ਫੈਸਲਿਆਂ ਨੂੰ ਦੇਖਦਿਆਂ ਇਹ ਅਤਿਕਥਨੀ ਨਹੀਂ ਹੋਵੇਗੀ ਕਿ ਜੇ 10 ਮਈ ਤੱਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੇ ਕਾਬੂ ਨਹੀਂ ਪਾਇਆ ਗਿਆ ਤਾਂ ਸਿੱਖਿਆ ਵਿਭਾਗ 10 ਮਈ ਤੋਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਵੀ ਕਰ ਸਕਦਾ ਹੈ। 

ਕੀ ਦੱਸਵੀਂ ਅਤੇ  ਬਾਰ੍ਹਵੀਂ ਜਮਾਤ ਦੇ ਬੱਚੇ ਵੀ ਸੀ ਸੀ ਈ ਦੇ ਅਧਾਰ ਤੇ ਪਰਮੋਟ ਨਹੀਂ ਕੀਤੇ ਜਾ ਸਕਦੇ ?

ਅਜੋਕੇ ਸੰਕਟ ਨੂੰ ਦੇਖਦਿਆਂ ਹੋਇਆ ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਵਾਂਗ ਦੱਸਵੀਂ ਦੇ ਬੱਚੇ ਵੀ ਸੀ ਸੀ ਈ ਦੇ ਅਧਾਰ ਤੇ ਪਰਮੋਟ ਕਰ ਦੇਣੇ ਚਾਹੀਦੇ ਹਨ।ਬਾਰ੍ਹਵੀਂ ਜਮਾਤ ਦੇ ਅੱਧੇ ਪੇਪਰ ਹੋ ਗਏ ਹਨ, ਉਹਨਾਂ ਦੇ ਅਧਾਰ ਤੇ ਬਾਰ੍ਹਵੀਂ ਦੇ ਬੱਚਿਆਂ ਦਾ ਵੀ ਰਿਜਲਟ ਕੱਢਿਆ ਜਾ ਸਕਦਾ ਹੈ।

ਅਧਿਆਪਕਾਂ ਨੂੰ ਸਿਰਫ਼ ਤੇ ਸਿਰਫ਼ ਪੜ੍ਹਾਉਣ ਦਾ ਕੰਮ ਹੀ ਦਿੱਤਾ ਜਾਵੇ


ਜਦੋਂ ਸਕੂਲ ਖੁਲ੍ਹਣ ਵਿੱਦਿਅਕ ਸ਼ੈਸ਼ਨ ਦਾ ਸਮਾਂ ਥੋੜ੍ਹਾ ਬਚਦਾ ਹੋਵੇ ਤਾਂ ਅਧਿਆਪਕਾਂ ਨੂੰ ਸਿਰਫ਼ ਤੇ ਸਿਰਫ਼ ਪੜ੍ਹਾਉਣ ਦਾ ਹੀ ਕੰਮ ਦਿੱਤਾ ਜਾਵੇ, ਹੋਰ ਕੋਈ ਕੰਮ ਨਾ ਲਿਆ ਜਾਵੇ।

ਕਾਹਲ਼ੀ ਵਿੱਚ ਫੈਸਲੇ ਨਾ ਲਏ ਜਾਣ 

ਸੋ ਕਿਰਪਾ ਕਰਕੇ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਕਾਹਲ਼ੀ ਵਿੱਚ ਫੈਸਲੇ ਨਾ ਲੈਣ ਅਤੇ ਇਸ ਦੀ ਕਾਰਜਸ਼ੈਲੀ ਨੂੰ ਦਰੁਸਤ ਕਰਨ ਲਈ ਅਗਵਾਈ ਦਿੱਤੀ ਜਾਵੇ ਜੀ।


ਧੰਨਵਾਦ ਸਾਹਿਤ।
ਸਾਂਝਾ ਅਧਿਆਪਕ ਮੋਰਚਾ ਪੰਜਾਬ


ਉਤਾਰਾ
1. ਮਾਨਯੋਗ ਸਿੱਖਿਆ ਮੰਤਰੀ, ਪੰਜਾਬ ਸਰਕਾਰ।

ਸਾਂਝਾ ਅਧਿਆਪਕ ਮੋਰਚਾ ਪੰਜਾਬ

ਗਰਮੀ ਦੀਆਂ ਛੁੱਟੀਆਂ ਐਲਾਨ ਹਾਸੋਹੀਣਾ :ਸਾਂਝਾ ਅਧਿਆਪਕ ਮੋਰਚਾ

Previous
Next Post »