Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -8 ਆਉਟਪੁੱਟ ਯੰਤਰ 6th class

ਖਾਲੀ ਥਾਵਾਂ

1. ਮੋਨੀਟਰ ਸਾਫਟ ਅਤੇ ਪ੍ਰਿੰਟਰ ਹਾਰਡ ਆਉਟਪੁੱਟ ਯੰਤਰ ਹੈ।
2. ਸਪੀਕਰ ਦੀ ਵਰਤੋਂ ਕੰਪਿਊਟਰ ਤੋਂ ਗਾਣੇ ਸੁਨਣ ਲਈ ਕੀਤੀ ਜਾਂਦੀ ਹੈ।
3. ਡਾਟ ਮੇਟ੍ਰੀਕਸ ਪ੍ਰਿੰਟਰ ਕਿਸੇ ਚੀਜ਼ ਨੂੰ ਬਿੰਦੀਆਂ ਦੇ ਮੇਲ ਨਾਲ ਛਾਪਦੇ ਹਨ।
4. ਮੋਨੀਟਰ ਦੋ ਤਰ੍ਹਾਂ ਦੇ ਹੁੰਦੇ ਹਨ।
5. ਪ੍ਰਿੰਟਰ ਆਉਟਪੁੱਟ ਨੂੰ ਕਾਗਜ਼ ਉੱਤੇ ਛਾਪਦੇ ਹਨ।
6. ਹੈਡਫੋਨ ਨੂੰ ਈਅਰਫੋਨ ਵੀ ਕਿਹਾ ਜਾਂਦਾ ਹੈ।

ਸਹੀ ਜਾਂ ਗਲਤ


1. ਆਊਟਪੁੱਟ ਯੰਤਰ ਕੰਪਿਊਟਰ ਤੋਂ ਸੂਚਨਾ ਪ੍ਰਾਪਤ ਕਰਦੇ ਹਨ (ਸਹੀ)
2. ਅਸੀਂ ਕੰਪਿਊਟਰ ਤੋਂ ਗਾਣੇ ਨਹੀਂ ਸੁਣ ਸਕਦੇ (ਗਲਤ)
3. ਪ੍ਰਿੰਟਰ ਇਕ ਸਾਫਟ ਆਉਟਪੁਟ ਯੰਤਰ ਹੈ (ਗਲਤ)
4. ਪ੍ਰਿੰਟਰ ਅਤੇ ਪਲੋਟਰ ਵਿਚ ਕੋਈ ਫਰਕ ਨਹੀਂ ਹੁੰਦਾ (ਗਲਤ)
5. ਅੱਜ ਕੱਲ ਬਲੈਕ ਐਂਡ ਵਾਈਟ ਮੋਨੀਟਰ ਵਰਤੇ ਜਾਂਦੇ ਹਨ (ਗਲਤ)

ਛੋਟੇ ਉਤਰਾਂ ਵਾਲੇ ਪ੍ਰਸ਼ਨ:


ਪ੍ਰਸ਼ਨ 1. ਆਉਟਪੁੱਟ ਯੰਤਰਾਂ ਦੀਆਂ ਕਿਸਮਾਂ ਦੇ ਨਾਂ ਲਿਖੋ।

ਉੱਤਰ : ਆਊਟਪੁੱਟ ਯੰਤਰ ਦੀਆਂ ਕਿਸਮਾਂ ਦੇ ਨਾਮ ਹੇਠ ਲਿਖੇ ਹਨ:
1. ਮੋਨੀਟਰ
2. ਸਪੀਕਰ
3. ਪ੍ਰੋਜੈਕਟਰ
4. ਹੈੱਡਫੋਨ
5. ਪ੍ਰਿੰਟਰ
6. ਪਲੋਟਰ

ਪ੍ਰਸ਼ਨ 2. ਮੋਨੀਟਰ ਦੀਆਂ ਕਿਸਮਾਂ ਦੇ ਨਾਂ ਲਿਖੋ।

ਉੱਤਰ: ਮੋਨੀਟਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ:
1. ਕੈਥੌਡ ਰੇਅ ਟਿਊਬ ਮੋਨੀਟਰ
2. ਫਲੈਟ ਪੈਨਲ ਡਿਸਪਲੇਅ ਮੋਨੀਟਰ

ਪ੍ਰਸ਼ਨ 3. ਪ੍ਰੋਜੈਕਟਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?

ਉੱਤਰ: ਪ੍ਰੋਜੈਕਟਰ ਇੱਕ ਆਊਟਪੁੱਟ ਯੰਤਰ ਹੈ। ਇਸਦੀ ਵਰਤੋਂ ਮੀਟਿੰਗਾਂ ਵਿਚ ਪ੍ਰੈਜ਼ਨਟੇਸ਼ਨਾਂ ਦੇਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 4. ਪ੍ਰਿੰਟਰ ਦੀਆਂ ਕਿਸਮਾਂ ਦੇ ਨਾਂ ਲਿਖੋ ?

ਉੱਤਰ: ਪ੍ਰਿੰਟਰ ਦੋ ਤਰ੍ਹਾਂ ਦੇ ਹੁੰਦੇ ਹਨ:
1. ਇਮਪੈਕਟ ਪ੍ਰਿੰਟਰ : ਡਾਟ ਮੈਟ੍ਰਿਕਸ ਪ੍ਰਿੰਟਰ
2. ਨੋਨ ਇਮਪੈਕਟ ਪ੍ਰਿੰਟਰ : ਲੇਜ਼ਰ ਪ੍ਰਿੰਟਰ

ਪ੍ਰਸ਼ਨ 5. ਪਲੋਟਰ ਤੇ ਨੋਟ ਲਿਖੋ ?

ਉੱਤਰ: ਪਲੋਟਰ ਇਕ ਆਊਟਪੁੱਟ ਯੰਤਰ ਹੈ। ਇਹ ਕੰਪਿਊਟਰ ਤੋਂ ਮਿਲੀ ਕਮਾਂਡ ਦੇ ਆਧਾਰ ਤੇ ਪੇਪਰ ਅਤੇ ਸਟਿੱਕਰ ਤੇ ਕਟਿੰਗ ਕਰਦਾ ਹੈ। ਇਹ ਪ੍ਰਿੰਟਰ ਨਾਲੋਂ ਵੱਖਰੇ ਅਤੇ ਮਹਿੰਗੇ ਹੁੰਦੇ ਹਨ। ਇਹਨਾਂ ਦੀ ਵਰਤੋਂ ਸਕੂਟਰ ਮੋਟਰ ਸਾਈਕਲ ਦੀਆਂ ਨੰਬਰ ਪਲੇਟ ਤੇ ਨਾਮ ਲਿਖਣ ਵਿਚ ਕੀਤੀ ਜਾਂਦੀ ਹੈ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ:


ਪ੍ਰਸ਼ਨ 1. ਮੋਨੀਟਰ ਅਤੇ ਇਸ ਦੀਆਂ ਕਿਸਮਾਂ ਵਾਰੇ ਲਿਖੋ।

ਉੱਤਰ: ਮੋਨੀਟਰ ਇਕ ਆਊਟਪੁੱਟ ਯੰਤਰ ਹੈ। ਇਹ ਦੋ ਕਿਸਮਾਂ ਦੇ ਹੁੰਦੇ ਹਨ:
1. ਕੈਥੌਡ ਰੇਅ ਟਿਊਬ ਮੋਨੀਟਰ: ਇਹ ਟੈਲੀਵੀਜ਼ਨ ਦੀ ਤਰ੍ਹਾਂ ਦਿਖਦੇ ਹਨ। ਇਹਨਾਂ ਵਿਚ ਕੈਥੌਡ ਰੇਅ ਟਿਊਬ ਦਾ ਇਸਤੇਮਾਲ ਹੁੰਦਾ ਹੈ। ਇਹਨਾਂ ਵਿਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ ਅਤੇ ਇਹ ਜ਼ਿਆਦਾ ਗਰਮੀ ਪੈਦਾ ਕਰਦੇ ਹਨ। ਇਹਨਾਂ ਦਾ ਸਾਈਜ਼ ਵੱਡਾ ਹੁੰਦਾ ਹੈ।
2. ਫਲੈਟ ਪੈਨਲ ਡਿਸਪਲ ਮੋਨੀਟਰ: ਇਹ ਸੀ ਆਰ ਟੀ ਦੇ ਮੁਕਾਬਲੇ ਘੱਟ ਭਾਰੇ ਹੁੰਦੇ ਹਨ। ਇਹ ਦੇਖਣ ਵਿੱਚ ਪਤਲੇ ਹੁੰਦੇ ਹਨ। ਇਹਨਾਂ ਨੂੰ ਦੀਵਾਰ ਤੇ ਵੀ ਟੰਗਿਆ ਜਾ ਸਕਦਾ ਹੈ। ਇਹਨਾਂ ਵਿਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ।

ਪ੍ਰਸ਼ਨ 2. ਪ੍ਰਿੰਟਰ ਕੀ ਹੁੰਦਾ ਹੈ? ਤਿੰਨ੍ਹ ਤਰ੍ਹਾਂ ਦੇ ਵੱਖ-ਵੱਖ ਪ੍ਰਿੰਟਰਾਂ ਬਾਰੇ ਦਸੋ।

ਉੱਤਰ: ਪ੍ਰਿੰਟਰ ਆਊਟਪੁੱਟ ਯੰਤਰ ਹੁੰਦਾ ਹੈ।
1. ਡਾਟ ਮੈਟ੍ਰਿਕਸ ਪ੍ਰਿੰਟਰ : ਇਸ ਵਿਚ ਰਿਬਨ ਹੁੰਦਾ ਹੈ ਅਤੇ ਇਸ ਪ੍ਰਿੰਟਰ ਦਾ ਹੈਡ ਇਸ ਰਿਬਨ ਤੇ ਵੱਜਦਾ ਹੈ। ਜਿਸ ਨਾਲ ਕਾਗਜ ਤੇ ਪ੍ਰਿੰਟ ਹੁੰਦਾ ਹੈ। ਇਹ ਬਿੰਦੀਆਂ ਦੇ ਮੇਲ ਨਾਲ ਕਾਗਜ਼ ਉਪਰ ਪ੍ਰਿੰਟ ਕਰਦਾ ਹੈ ।
2. ਇੰਕਜੈਟ ਪ੍ਰਿੰਟਰ: ਇਸ ਵਿਚ ਇੰਕ ਹੁੰਦੀ ਹੈ ਜਿਸ ਦੀ ਮਦਦ ਨਾਲ ਪ੍ਰਿੰਟਰ ਪੇਪਰ ਤੇ ਪ੍ਰਿੰਟ ਕਰਦਾ ਹੈ। ਇਸ ਦੀ ਪ੍ਰਿੰਟਿੰਗ ਸਪੀਡ ਡਾਟ ਮੈਟ੍ਰਿਕਸ ਪ੍ਰਿੰਟਰ ਨਾਲੋਂ ਤੇਜ ਹੁੰਦੀ ਹੈ। ਇਹ ਸਿਆਹੀ ਦੀਆਂ ਬੁੰਦਾਂ ਨਾਲ ਛਿੜਕਾਅ ਕਰਦੇ ਹੋਏ ਪ੍ਰਿੰਟ ਕਰਦੇ ਹਨ।
3. ਲੇਜ਼ਰ ਪ੍ਰਿੰਟਰ: ਇਸ ਵਿਚ ਇੰਕ ਦੀ ਜਗਾ ਤੇ ਪਾਊਡਰ ਪੈਂਦਾ ਹੈ ਇਸ ਦੀ ਪ੍ਰਿੰਟ ਕੱਢਣ ਦੀ ਸਪੀਡ਼ ਕਾਫੀ ਤੇਜ ਹੁੰਦੀ ਹੈ ਇਹ ਲੇਜ਼ਰ ਬੀਮ ਦੀ ਵਰਤੋਂ ਨਾਲ ਪ੍ਰਿੰਟ ਕਰਦਾ ਹੈ ।

ਪ੍ਰਸ਼ਨ 3. CRT ਅਤੇ ਫਲੈਟ ਪੈਨਲ ਡਿਸਪਲੇ ਵਿਚ ਅੰਤਰ ਦਸੋ।

ਉੱਤਰ: ਇਹਨਾਂ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ।
CRT : ਇਹ ਆਕਾਰ ਵਿਚ ਛੋਟੇ ਹੁੰਦੇ ਹਨ। ਇਹਨਾਂ ਵਿਚ ਬਿਜਲੀ ਦੀ ਖਪਤ ਜਿਆਦਾ ਹੁੰਦੀ ਹੈ। ਇਹ ਜਿਆਦਾ ਗਰਮੀ ਪੈਦਾ ਕਰਦੇ ਹਨ। ਇਹਨਾਂ ਦੀ ਮੋਟਾਈ ਜਿਆਦਾ ਹੁੰਦੀ ਹੈ। ਇਹਨਾਂ ਨੂੰ ਦੀਵਾਰ ਤੇ ਨਹੀਂ ਲਗਾਇਆ ਜਾ ਸਕਦਾ।
ਫਲੈਟ ਪੈਨਲ ਡਿਸਪਲੇਅ : ਇਹ ਆਕਾਰ ਵਿਚ ਵੱਡੇ ਹੁੰਦੇ ਹਨ। ਇਹਨਾਂ ਵਿਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ। ਇਹ ਘੱਟ ਗਰਮੀ ਪੈਦਾ ਕਰਦੇ ਹਨ। ਇਹਨਾਂ ਦੀ ਮੋਟਾਈ ਘੱਟ ਹੁੰਦੀ ਹੈ। ਇਹਨਾਂ ਨੂੰ ਦੀਵਾਰ ਤੇ ਲਗਾਇਆ ਜਾ ਸਕਦਾ ਹੈ।