Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -1 ਕੰਪਿਊਟਰ ਨਾਲ ਜਾਣ-ਪਛਾਣ 6th class

ਖਾਲੀ ਥਾਵਾਂ 

1. ਕੰਪਿਊਟਰ ਇਲੈਕਟੋਨਿਕ ਮਸ਼ੀਨ ਹੈ।
2. ਕੰਪਿਊਟਰ ਦੀ ਰਫਤਾਰ ਤੇਜ਼ ਹੁੰਦੀ ਹੈ।
3. ਕੰਪਿਊਟਰ ਦੀ ਵਿਸ਼ਾਲ ਮੈਮਰੀ ਹੁੰਦੀ ਹੈ।
4. ਵਪਾਰ ਵਿਚ ਕੰਪਿਊਟਰ ਦੀ ਵਰਤੋਂ ਵਹੀ-ਖਾਤਾ ਤਿਆਰ ਕਰਨ ਲਈ ਕੀਤੀ ਜਾਂਦੀ ਹੈ।
5. ਕੰਪਿਊਟਰ ਦੀ ਵਰਤੋਂ ਸਿੱਖਿਆ ਦੇ ਖੇਤਰ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਰਾਹੀਂ ਕੀਤੀ ਜਾਂਦੀ ਹੈ।

ਸਹੀ ਅਤੇ ਗਲਤ 

1. ਕੰਪਿਊਟਰ ਹਿਸਾਬ ਕਿਤਾਬ ਦੀਆਂ ਗਣਨਾਵਾਂ ਕਰ ਸਕਦਾ ਹੈ। (ਸਹੀ)

2. ਕੰਪਿਊਟਰ ਆਪਣੇ ਆਪ ਕੋਈ ਫੈਂਸਲਾ ਨਹੀਂ ਕਰ ਸਕਦਾ। (ਸਹੀ)

3. ਕੰਪਿਊਟਰ ਦੀ ਭੰਡਾਰਣ ਸਮੱਰਥਾ ਨਹੀਂ ਹੁੰਦੀ। (ਗਲਤ)

4. ਕੰਪਿਊਟਰ ਗਲਤ ਹਦਾਇਤਾਂ ਨੂੰ ਠੀਕ ਨਹੀਂ ਕਰ ਸਕਦਾ। (ਸਹੀ)

5. ਕੰਪਿਊਟਰ ਇਕ ਇਲੈਕਟ੍ਰਿਕ ਮਸ਼ੀਨ ਹੈ ਜੋ ਕਿ ਇਨਪੁੱਟ ਪ੍ਰਾਪਤ ਕਰਦੀ ਹੈ, ਇਸਨੂੰ ਪ੍ਰੋਸੈਸ ਕਰਦੀ ਹੈ ਅਤੇ ਨਤੀਜਾ ਦਿੰਦੀ ਹੈ।(ਸਹੀ)

ਛੋਟੇ ਉਤਰਾਂ ਵਾਲੇ ਪ੍ਰਸ਼ਨ


ਪ੍ਰ: ਕੰਪਿਊਟਰ ਕੀ ਹੈ ?

ਉ: ਕੰਪਿਊਟਰ ਇਕ ਇਲੈਕਟ੍ਰੋਨਿਕ ਮਸ਼ੀਨ ਹੈ। ਇਹ ਕੰਪਿਊਟਰ ਯੂਜ਼ਰ ਤੋਂ ਡਾਟਾ ਇਕੱਠਾ ਕਰਦਾ ਹੈ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ ਅਤੇ ਇਹਨਾਂ ਉਪਰ ਕੰਮ ਕਰਕੇ ਯੂਜ਼ਰ ਨੂੰ ਨਤੀਜਾ ਦਿੰਦਾ ਹੈ।

ਪ੍: ਕੰਪਿਊਟਰ ਦੀ ਪਰਿਭਾਸ਼ਾ ਦਿਓ ?


ਉ: ਕੰਪਿਊਟਰ ਇਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਯੂਜ਼ਰ ਤੋਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ। ਇਹ ਡਾਟਾ ਉਪਰ ਹਦਾਇਤਾਂ ਅਨੁਸਾਰ ਪ੍ਰੋਸੈਸਿੰਗ ਕਰਦਾ ਹੈ ਅਤੇ ਯੂਜ਼ਰ ਨੂੰ ਆਉਟਪੁਟ ਦਿੰਦਾ ਹੈ। ਬਾਅਦ ਵਿੱਚ ਇਸ ਦਾ ਪ੍ਰਿੰਟ ਕੱਢ ਸਕਦੇ ਹਾਂ ਅਤੇ ਇਸ ਆਉਟਪੁਟ ਨੂੰ ਸੇਵ ਕਰਕੇ ਵੀ ਰੱਖ ਸਕਦਾ ਹੈ।

ਪ੍ਰ: ਅਸੀਂ ਕੰਪਿਊਟਰ ਤੇ ਕੀ ਕਰ ਸਕਦੇ ਹਾਂ। ਕੋਈ 5 ਕੰਮ ਦੱਸੋ ?


ਉ: ਅਸੀਂ ਕੰਪਿਊਟਰ ਤੇ ਹੇਠ ਲਿਖੇ ਅਨੁਸਾਰ ਕੰਮ ਕਰ ਸਕਦੇ ਹਾਂ ।

1. ਅਸੀਂ ਕੰਪਿਊਟਰ ਤੇ ਰੇਲਵੇ, ਬੱਸਾਂ ਆਦਿ ਦੀਆਂ ਟਿਕਟਾਂ ਬੁੱਕ ਕਰ ਸਕਦੇ ਹਾਂ।

2. ਅਸੀਂ ਕੰਪਿਊਟਰ ਤੇ ਮੌਸਮ ਦੀ ਜਾਣਕਾਰੀ ਲੈ ਸਕਦੇ ਹਾਂ ।

3. ਅਸੀਂ ਕੰਪਿਊਟਰ ਤੇ ਗੇਮਾਂ ਖੇਡ ਸਕਦੇ ਹਾਂ।

4. ਅਸੀਂ ਕੰਪਿਊਟਰ ਤੇ ਗਾਣੇ ਸੁਣ ਸਕਦੇ ਹਾਂ।

5.ਅਸੀਂ ਕੰਪਿਊਟਰ ਤੇ ਸਕੂਲ ਦੀ ਸਮਾਂ ਸਾਰਣੀ ਬਣਾ ਸਕਦੇ ਹਾਂ।

ਪ੍ਰ: ਸਿਹਤ ਅਤੇ ਦਵਾਈਆਂ ਦੇ ਖੇਤਰ ਵਿਚ ਕੰਪਿਊਟਰ ਕਿਵੇਂ ਮਦਦਗਾਰ ਹੈ?


ਉ: ਕੰਪਿਊਟਰ ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਹੇਠ ਲਿਖੇ ਅਨੁਸਾਰ ਮਦਦਗਾਰ ਹੈ ।

1. ਕੰਪਿਊਟਰ ਦੀ ਵਰਤੋਂ ਦਵਾਈਆਂ ਦੀਆਂ ਦੁਕਾਨਾਂ ਵਿੱਚ ਦਵਾਈਆਂ ਦਾ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ।

2. ਕੰਪਿਊਟਰ ਦੀ ਵਰਤੋਂ ਹਸਪਤਾਲਾਂ ਵਿਚ ਮਰੀਜਾਂ ਦੇ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ।

3. ਕੰਪਿਊਟਰ ਦੀ ਵਰਤੋਂ ਲੈਬੋਰੇਟਰੀ ਵਿਚ ਮਰੀਜਾਂ ਦੇ ਲਏ ਸੈਂਪਲ ਦਾ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ।

ਪ੍ਰ: ਬੈਂਕਾਂ ਵਿਚ ਕੰਪਿਊਟਰ ਕਿਵੇਂ ਮਦਦਗਾਰ ਹੈ ?


ਉ: ਬੈਂਕਾਂ ਵਿਚ ਕੰਪਿਊਟਰ ਹੇਠ ਲਿਖੇ ਅਨੁਸਾਰ ਮਦਦਗਾਰ ਹੈ

1. ਬੈਂਕਾਂ ਵਿਚ ਕੰਪਿਊਟਰ ਨਾਲ ਸਾਰੇ ਗ੍ਰਾਹਕਾਂ ਦੇ ਪੈਸਿਆਂ ਨੂੰ ਇਕ ਦੂਜੇ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ
2. ਬੈਂਕਾਂ ਵਿਚ ਕੰਪਿਊਟਰ ਨਾਲ ਸਾਰੇ ਗ੍ਰਾਹਕਾਂ ਦੇ ਬੈਂਕ ਖਾਤਿਆਂ ਦਾ ਰਿਕਾਰਡ ਸਾਂਭ ਕੇ ਰੱਖਿਆ ਜਾਂਦਾ ਹੈ ।
3. ਬੈਂਕਾਂ ਵਿਚ ਕੰਪਿਊਟਰ ਨਾਲ ਗ੍ਰਾਹਕਾਂ ਦੀ ਬੈਂਕ ਕਾਪੀ ਤੇ ਬੈਂਕ ਸਟੇਟਮੈਂਟ ਦਾ ਪ੍ਰਿੰਟ ਕੱਢਿਆ ਜਾਂਦਾ ਹੈ ।

ਵੱਡੇ ਉਤਰਾਂ ਵਾਲੇ ਪ੍ਰਸ਼ਨ


ਪ੍ਰ: ਕੰਪਿਊਟਰ ਦੀ ਵਰਤੋਂ ਕਿਹੜੇ ਕਿਹੜੇ ਖੇਤਰ ਵਿਚ ਹੋ ਸਕਦੀ ਹੈ? ਇਸਦੇ ਬਾਰੇ ਲਿਖੋ।


ਉ: ਕੰਪਿਊਟਰ ਦੀ ਵਰਤੋਂ ਕਈ ਖੇਤਰਾਂ ਵਿਚ ਕੀਤੀ ਜਾਂਦੀ ਹੈ। ਕੁੱਝ ਮੁੱਖ ਖੇਤਰ ਹੇਠ ਲਿਖੇ ਅਨੁਸਾਰ ਹਨ:

1. ਕੰਪਿਊਟਰਾਂ ਦੀ ਵਰਤੋਂ ਬੈਂਕਾਂ ਵਿਚ ਕੀਤੀ ਜਾਂਦੀ ਹੈ।

2. ਇਸ ਦੀ ਵਰਤੋਂ ਸਿਹਤ ਅਤੇ ਦਵਾਈਆਂ ਦੇ ਖੇਤਰ ਵਿਚ ਕੀਤੀ ਜਾਂਦੀ ਹੈ।

3. ਇਸ ਦੀ ਵਰਤੋਂ ਸਿੱਖਿਆ ਦੇ ਖੇਤਰ ਵਿਚ ਕੀਤੀ ਜਾਂਦੀ ਹੈ।

4. ਇਸ ਦੀ ਵਰਤੋਂ ਵਪਾਰ ਵਿਚ ਕੀਤੀ ਜਾਂਦੀ ਹੈ।

5. ਕੰਪਿਊਟਰਾਂ ਦੀ ਵਰਤੋਂ ਬੈਂਕਾਂ ਵਿਚ ਕੀਤੀ ਜਾਂਦੀ ਹੈ ।

ਪ੍ਰ: ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਲਿਖੋ ।


ਉ: ਕੰਪਿਊਟਰਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:

1. ਇਸ ਦੀ ਕੰਮ ਕਰਨ ਦੀ ਰਫਤਾਰ ਬਹੁਤ ਤੇਜ਼ ਹੁੰਦੀ ਹੈ।

2. ਇਸ ਦੇ ਕੰਮ ਕਰਨ ਦੀ ਸ਼ੁੱਧਤਾ 100% ਹੁੰਦੀ ਹੈ।

3. ਇਸ ਨੂੰ ਥਕਾਵਟ ਨਹੀਂ ਹੁੰਦੀ ਅਤੇ 24 ਘੰਟੇ ਕੰਮ ਕਰ ਸਕਦਾ ਹੈ ।

4. ਕੰਪਿਊਟਰ ਵੱਖ-ਵੱਖ ਕੰਮਾਂ ਨੂੰ ਇੱਕ ਸਮੇਂ ਵਿੱਚ ਕਰ ਸਕਦਾ ਹੈ ਜਿਸ ਨੂੰ ਮਲਟੀ ਟਾਸਕਿੰਗ ਕਿਹਾ ਜਾਂਦਾ ਹੈ ।

5. ਕੰਪਿਊਟਰ ਬਹੁਤ ਵੱਡੀ ਮਾਤਰਾ ਵਿਚ ਡਾਟਾ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦਾ ਹੈ।

ਪ੍ਰ: ਕੰਪਿਊਟਰ ਦੀਆਂ ਸੀਮਾਵਾਂ ਬਾਰੇ ਦੱਸੋ।


ਉ: ਕੰਪਿਊਟਰ ਸੀਮਾਵਾਂ ਲਿਖੇ ਅਨੁਸਾਰ ਹਨ:

1. ਕੰਪਿਊਟਰ ਦਾ ਆਪਣਾ ਦਿਮਾਗ ਨਹੀਂ ਹੁੰਦਾ ਇਸ ਲਈ ਆਪਣੇ ਆਪ ਕੋਈ ਸੂਚਨਾ ਤਿਆਰ ਨਹੀਂ ਕਰ ਸਕਦਾ।

2. ਕੰਪਿਊਟਰ ਆਪਣੇ ਆਪ ਕੋਈ ਫੈਂਸਲਾ ਨਹੀਂ ਲੈ ਸਕਦਾ।

3. ਕੰਪਿਊਟਰ ਹਦਾਇਤਾਂ ਤੋਂ ਬਿਨਾਂ ਆਪਣੇ ਆਪ ਕੋਈ ਕੰਮ ਨਹੀਂ ਕਰਦਾ।

4. ਕੰਪਿਊਟਰ ਦੀ ਆਪਣੀ ਕੋਈ ਭਾਵਨਾ ਜਾਂ ਵਿਚਾਰ ਨਹੀਂ ਹੁੰਦੇ।

5. ਕੰਪਿਊਟਰ ਦਾ ਕੋਈ ਤਜ਼ਰਬਾ ਨਹੀਂ ਹੁੰਦਾ।

1 comments:

Click here for comments
Unknown
admin
May 20, 2020 at 6:02 AM ×

V.p.o khambra

Congrats bro Unknown you got PERTAMAX...! hehehehe...
Reply
avatar