Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -9 ਐਮ.ਐਸ. ਵਰਡ ਨਾਲ ਜਾਣ-ਪਛਾਣ 6th class


ਖਾਲੀ ਥਾਵਾਂ


1. ctrl+s ਸੇਵ ਕਰਨ ਲਈ ਵਰਤਿਆ ਜਾਂਦਾ ਹੈ।

2. ਰੂਲਰ ਦੇ ਹੇਠਲੇ ਪਾਸੇ ਵਾਲੀ ਵੱਡੀ ਥਾਂ ਨੂੰ ਟੈਕਸਟ ਏਰੀਆ ਕਿਹਾ ਜਾਂਦਾ ਹੈ।

3. ਵਰਡ ਡਾਕੂਮੈਂਟ ਵਿਚ ਦੋ ਸਕਰੋਲ ਬਾਰ ਹੁੰਦੇ ਹਨ ਹੌਰੀਜੋਂਟਲ ਅਤੇ ਵਰਟੀਕਲ

4. ਨਵੀਂ ਡਾਕੂਮੈਂਟ ਫਾਈਲ ਖੋਲਣ ਲਈ ਕੀਅ ਬੋਰਡ ਤੋਂ Ctrl+O ਕੀਅਜ਼ ਦਬਾਈਆਂ ਜਾਂਦੀਆਂ ਹਨ।

5. ਪ੍ਰਿੰਟ ਪ੍ਰੀਵਿਊ ਡਾਕੂਮੈਂਟ ਨੂੰ ਉਸ ਤਰ੍ਹਾਂ ਦਿਖਾਉਂਦਾ ਹੈ, ਜਿਵੇਂ ਕਿ ਡਾਕੂਮੈਂਟ ਪ੍ਰਿੰਟ ਕਰਨ ਸਮੇਂ ਨਜ਼ਰ ਆਉਂਦਾ ਹੈ।

ਸਹੀ ਜਾਂ ਗਲਤ


1. ਡਾਇਲਾਗ ਬਾਕਸ ਲਾਂਚਰ ਹਰ ਇਕ ਗਰੁੱਪ ਦੇ ਹੇਠਲੇ ਪਾਸੇ ਨਜ਼ਰ ਆਉਂਦਾ ਹੈ। (ਸਹੀ)

2. ਨੋਟ ਪੈਡ ਇਕ ਸਾਧਾਰਨ ਟੈਕਸਟ ਐਡੀਟਰ ਹੈ ਜਿਸ ਨਾਲ ਅਸੀਂ ਸਾਧਾਰਨ ਟੈਕਸਟ ਡਾਕੂਮੈਂਟ ਤਿਆਰ ਕਰ ਸਕਦੇ ਹਾਂ।(ਸਹੀ)

3. ਟਾਈਟਲ ਬਾਰ ਵਰਡ ਦੀ ਵਿੰਡੋ ਦੀ ਸਭ ਤੋਂ ਹੇਠਲੀ ਬਾਰ ਹੁੰਦੀ ਹੈ।(ਸਹੀ)

4. ਆਊਟ ਲਾਈਨ ਵਿਊ ਡਾਕੂਮੈਂਟ ਨੂੰ ਆਊਟ ਲਾਈਨ ਫਾਰਮ ਵਿਚ ਦਿਖਾਉਂਦਾ ਹੈ। (ਸਹੀ)

ਛੋਟੇ ਉਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਨੋਟ ਪੈਡ ਨੂੰ ਕਿਵੇਂ ਸ਼ੁਰੂ ਕੀਤਾ ਜਾਂਦਾ ਹੈ ?


ਉ: ਨੋਟਪੈਡ ਸ਼ੁਰੂ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ

ਸਟਾਰਟ ਤੇ ਕਲਿੱਕ ਕਰੋ -> ਆਲ ਪ੍ਰੋਗਰਾਮ ਤੇ ਕਲਿੱਕ ਕਰੋ -> Accessory ਤੇ ਕਲਿੱਕ ਕਰੋ -> ਨੋਟ ਪੈਡ ਖੁੱਲ ਜਾਵੇਗਾ

ਪ੍ਰਸ਼ਨ 2. ਵਰਡ ਪੈਡ ਵਿੰਡੋ ਦੇ ਭਾਗਾਂ ਦੀ ਸੂਚੀ ਬਣਾਓ ?


ਉ: ਵਰਡਪੈਡ ਵਿੰਡੋ ਦੇ ਭਾਗ : ਵਰਡ ਪੈਡ ਬਟਨ (Word pad button), ਕ਼ੁਇੱਕ ਐਕਸੈਸ ਟੈਲਬਾਰ (Quick access toolbar), ਟੈਬਜ਼, ਟਾਈਟਲ ਬਾਰ, ਰਿਬਨ, ਰੂਲਰ, ਟੈਕਸਟ ਏਰੀਆ (Text area ), ਸਟੇਟਸ ਬਾਰ (Status bar)

ਪ੍ਰਸ਼ਨ 3. ਡਾਇਲਾਗ ਬਾਕਸ ਲਾਂਚਰ ਨੂੰ ਬਿਆਨ ਕਰੋ ?


ਉ: ਇਹ ਆਪਸ਼ਨ ਇਸ ਸਾਫਟਵੇਅਰ ਦਾ ਬਹੁਤ ਹੀ ਜਰੂਰੀ ਹਿੱਸਾ ਹੈ ਇਸ ਆਪਸ਼ਨ ਤੇ ਕਲਿੱਕ ਕਰਨ ਨਾਲ ਉਸ ਗਰੁੱਪ ਨਾਲ ਸੰਬੰਧਤ ਕਮਾਂਡਾਂ ਦਾ ਡਾਇਲਾਗ ਬਾਕਸ ਖੁਲੱਦਾ ਹੈ। ਇਹ ਆਪਸ਼ਨ ਰਿਬਨ ਵਿਚ ਹਰੇਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿਚ ਮੋਜੂਦ ਹੁੰਦਾ ਹੈ।

ਪ੍ਰਸ਼ਨ 4. ਟੈਕਸਟ ਏਰੀਆ ਨੂੰ ਬਿਆਨ ਕਰੋ ?


ਉ: ਐਮ.ਐਸ. ਵਰਡ ਵਿਚ ਰੂਲਰ ਦੇ ਹੇਠਲੇ ਪਾਸੇ ਵੱਡੇ ਖੇਤਰ ਨੂੰ ਟੈਕਸਟ ਏਰੀਆ ਕਹਿੰਦੇ ਹਨ। ਅਸੀਂ ਇਸ ਸੈਕਸਟ ਏਰੀਆ ਵਿਚ ਟਾਈਪ ਕਰਦੇ ਹਾਂ । ਇਸ ਵਿਚ ਇਕ ਕਰਸਰ ਹੁੰਦਾ ਹੈ, ਇਹ ਉਸ ਪੁਆਇੰਟ ਨੂੰ ਦਰਸ਼ਾਊਂਦੀ ਹੈ ਜਿੱਥੇ ਅਸੀਂ ਟੈਕਸਟ ਟਾਈਪ ਕਰਨਾ ਹੁੰਦਾ ਹੈ।

ਪ੍ਰਸ਼ਨ 5. ਸਟੇਟਸ ਬਾਰ ਕੀ ਹੁੰਦੀ ਹੈ ?


ਉ: ਸਟੇਟਸ ਬਾਰ ਹੇਠਲੇ ਪਾਸੇ ਮੌਜੂਦ ਹੁੰਦੀ ਹੈ। ਇਹ ਮਹੱਤਵਪੂਰਨ ਸੂਚਨਾ ਪ੍ਰਦਾਨ ਕਰਦੀ ਹੈ। ਜਿਵੇਂ ਕਿ ਪੇਜ਼ ਨੰਬਰ, ਸ਼ਬਦਾਂ ਦੀ ਗਿਣਤੀ ਆਦਿ। ਇਸ ਤੋਂ ਇਲਾਵਾ ਡਾਕੂਮੈਂਟ ਵਿਊਜ਼ ਅਤੇ ਜੂਮਇਨ/ ਆਊਟ ਨਾਲ ਸੰਬੰਧਤ ਸੂਚਨਾ ਵੀ ਇਸ ਬਾਰ ਉਪਰ ਉਪਲਬਧ ਹੁੰਦੀ ਹੈ। ਇਸ ਵਿੱਚ ਸਾਨੂੰ ਪੇਜ ਨੰਬਰ ਸ਼ਬਦਾਂ ਦੀ ਗਿਣਤੀ ਆਦਿ ਦਿਖਦੇ ਹਨ।

ਵੱਡੇ ਉਤਰਾਂ ਵਾਲੇ ਪ੍ਰਸ਼ਨ:


ਪ੍ਰਸ਼ਨ 1. ਐਮ.ਐਸ. ਵਰਡ ਦੀਆਂ ਖਾਸ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ।


ਉ: ਐਮ.ਐਸ. ਵਰਡ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹੈ:

1. ਸ਼ਬਦ ਨੂੰ ਲੱਭਣਾ ਆਸਾਨ ਹੁੰਦਾ ਹੈ

2. ਪੇਜ਼ ਉਪਰ ਆਸਾਨੀ ਨਾਲ ਹੈਡਰ ਅਤੇ ਫੁੱਟਰ ਲਗਾ ਸਕਦਾ ਹਾਂ।

3. ਟੈਕਸਟ ਵਿਚ ਬਦਲਾਵ ਕਰਨਾ ਆਸਾਨ ਹੁੰਦਾ ਹੈ।

4. ਸਪੈਲਿੰਗ ਅਤੇ ਗਰਾਮਰ ਚੈੱਕ ਕਰ ਸਕਦੇ ਹਾਂ।

5. ਪੇਜ਼ ਦਾ ਸਾਈਜ਼ ਅਤੇ ਪੇਜ਼ ਦਾ ਮਾਰਜਨ ਸੈਟ ਕਰ ਸਕਦੇ ਹਾਂ।

ਪ੍ਰਸ਼ਨ 2. ਐਮ.ਐਸ .ਵਰਡ ਵਿਚ ਡਾਕੂਮੈਂਟ ਵਿਊ ਬਾਰੇ ਵਿਸਤਾਰ ਨਾਲ ਦੱਸੋ ।


ਉ: ਡਾਕੂਮੈਂਟ ਵਿਊ ਹੇਠ ਲਿਖੇ ਅਨੁਸਾਰ ਹਨ:

1. ਫੁੱਲ ਸਕ੍ਰੀਨ ਵਿਊ: ਡਾਕੂਮੈਂਟ ਨੂੰ ਪੂਰੀ ਸਕਰੀਨ ਤੇ ਪੜ੍ਹਨ ਯੋਗ ਬਣਾਉਂਦਾ ਹੈ।

2. ਪ੍ਰਿੰਟ ਲੇਅ-ਆਊਟ ਵਿਊ: ਇਹ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਸ ਤਰ੍ਹਾਂ ਪ੍ਰਿੰਟ ਨਿਕਲਣਾਂ ਹੋਵੇਗਾ।


3. ਆਊਟ ਲਾਈਨ ਵਿਊ: ਡਾਕੂਮੈਂਟ ਨੂੰ ਆਊਟਲਾਈਨ ਫਾਰਮ ਵਿਚ ਦਿਖਾਉਂਦਾ ਹੈ।

4. ਵੈਬ ਲੇਅ-ਆਊਟ ਵਿਊ: ਡਾਕੂਮੈਂਟ ਨੂੰ ਵੈਬ ਬ੍ਰਾਊਜ਼ਰ ਵਿਚ ਦਿਖਣ ਯੋਗ ਬਣਾਉਂਦਾ ਹੈ।

5. ਡਰਾਫਟ ਵਿਊ: ਇਸ ਨਾਲ ਡਾਕੂਮੈਂਟ ਵਿਚ ਆਸਾਨੀ ਨਾਲ ਕੋਈ ਚੇਂਜ ਕਰ ਸਕਦੇ ਹਾਂ ।

ਪ੍ਰਸ਼ਨ 3. ਐਮ.ਐਸ .ਵਰਡ ਵਿਚ ਫਾਈਲ ਕਿਵੇਂ ਬਣਾਈ ਅਤੇ ਸੇਵ ਕੀਤੀ ਜਾਂਦੀ ਹੈ?


ਉ: ਫਾਈਲ ਬਨਾਉਣ ਦੇ ਸਟੈਪ ਹੇਠ ਲਿਖੇ ਹਨ:

1. ਫਾਈਲ ਮੀਨੂੰ ਵਿੱਚ ਜਾ ਕੇ ਨਿਊ ਆਪਸ਼ਨ ਤੇ ਕਲਿੱਕ ਕਰੋ।

2. ਬਲੈਂਕ ਡਾਕੂਮੈਂਟ ਆਪਸ਼ਨ ਤੇ ਕਲਿੱਕ ਕਰੋ।

3. ਕ੍ਰੀਏਟ ਬਟਨ ਤੇ ਕਲਿੱਕ ਕਰੋ।

4. ਸੇਵ ਕਰੋ

ਪ੍ਰਸ਼ਨ 4. ਐਮ ਐਸ ਵਰਡ ਵਿਚ ਫਾਈਲ ਸੇਵ ਕਰਨ ਦੇ ਸਟੈਪ ਹੇਠ ਲਿਖੇ ਹਨ ?


1. ਫਾਈਲ ਮੀਨੂੰ ਵਿਚ ਸੇਵ ਆਪਸ਼ਨ ਤੇ ਕਲਿੱਕ ਕਰੋ।

2. ਸੇਵ ਡਾਇਲਾਗ ਬਾਕਸ ਖੁੱਲ ਜਾਵੇਗਾ ਇਸ ਵਿਚ ਫਾਈਲ ਦਾ ਨਾਂ ਟਾਈਪ ਕਰੋ।

3. ਸੇਵ ਬਟਨ ਤੇ ਕਲਿੱਕ ਕਰੋ।