Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -5 ਐਮ. ਐਸ. ਪੇਂਟ – ਭਾਗ 2 6th class

ਖਾਲੀ ਥਾਵਾਂ 


1. ਕਲਿੱਪ ਬੋਰਡ ਮੀਨੂੰ ਦੀਆਂ ਤਿੰਨ ਆਪਸ਼ਨਾਂ ਹੁੰਦੀਆਂ ਹਨ: ਕੱਟ, ਕਾਪੀ ਅਤੇ ਪੇਸਟ

2. ਸਭ ਤੋਂ ਉਪਰਲਾ ਬਟਨ ਜੋ ਕਿ ਡਾਇਮੰਡ ਸ਼ੇਪ ਵਿਚਕਾਰ ਲਾਈਨ ਹੈ ਉਸਨੂੰ ਕਰੋਪ ਕਿਹਾ ਜਾਂਦਾ ਹੈ।

3. ਪੈਂਟਾਗਨ ਟੂਲ ਪੈਂਟਾਗਨ ਡਰਾਅ ਕਰਨ ਲਈ ਵਰਤਿਆ ਜਾਂਦਾ ਹੈ  ।

4. ਇਰੇਜ਼ਰ ਟੂਲ ਦੀ ਮਦਦ ਨਾਲ ਅਸੀਂ ਮਾਊਸ ਦਾ ਖੱਬਾ ਬਟਨ ਦਬਾਉਂਦੇ ਹੋਏ ਤਸਵੀਰ ਨੂੰ ਮਿਟਾ ਸਕਦੇ ਹਾਂ।

5. ਜਦੋਂ ਅਸੀਂ ਮਾਊਸ ਦਾ ਸੱਜਾ ਬਟਨ ਦਬਾਉਂਦੇ ਹਾਂ ਤਾਂ ਕਲਰ-2 ਦੀ ਵਰਤੋਂ ਹੁੰਦੀ ਹੈ।

ਸਹੀ/ਗਲਤ 


1. ਐਲੀਪਸ ਟੂਲ ਦੀ ਮਦਦ ਨਾਲ ਅਸੀਂ ਸਕੁਏਅਰ ਬਣਾ ਸਕਦੇ ਹਾਂ। (ਗਲਤ)
2. ਇਰੇਜ਼ਰ ਟੂਲ ਫਰੀ ਹੈਂਡ ਡਰਾਇੰਗ ਕਰਨ ਦੇ ਕੰਮ ਆਉਂਦਾ ਹੈ। (ਗਲਤ)
3. ਬੁਰਸ਼ ਟੂਲ ਦੀ ਵਰਤੋਂ ਕਲਰ-ਸਪਰੇਅ ਕਰਨ ਲਈ ਕੀਤੀ ਜਾਂਦੀ ਹੈ। (ਸਹੀ)
4. ਡਰਾਇੰਗ ਜਾਂ ਵਰਕ-ਖੇਤਰ ਉਹ ਥਾਂ ਹੁੰਦੀ ਹੈ ਜਿੱਥੇ ਅਸੀਂ ਤਸਵੀਰਾਂ ਬਣਾ ਸਕਦੇ ਹਾਂ। (ਸਹੀ)
5. ਟੈਕਸਟ ਟੂਲ ਦੀ ਵਰਤੋਂ ਤਸਵੀਰ ਵਿਚ ਟੈਕਸਟ ਭਰਨ ਲਈ ਕੀਤੀ ਜਾਂਦੀ ਹੈ। (ਸਹੀ)

ਛੋਟੇ ਉਤਰਾਂ ਵਾਲੇ ਪ੍ਰਸ਼ਨ:


ਪ੍ਰਸ਼ਨ 1. ਹੋਮ ਟੈਬ ਰਿਬਨ ਕੀ ਹੁੰਦਾ ਹੈ?


ਉੱਤਰ : ਜਿਹੜੇ ਟੂਲ ਅਸੀਂ ਪੇਂਟ ਕਰਨ ਲਈ ਵਰਤਦੇ ਹਾਂ ਸਾਨੂੰ ਹੋਮ ਟੈਬ ਰਿਬਨ ਪੇਂਟ ਵਿੱਚ ਮਿਲਦੇ ਹਨ ਇਹ ਪੇਂਟ ਦਾ ਇਕ ਮੁੱਖ ਰਿਬਨ ਹੁੰਦਾ  ਹੈ। ਜ਼ਿਆਦਾਤਰ ਵਰਤੀਆਂ ਜਾਣ ਵਾਲੀਆਂ ਕਮਾਂਡਜ਼ ਰਿਬਨ ਵਿਚ ਹੀ ਮੌਜੂਦ ਹੁੰਦੀਆਂ ਹਨ ।  ਇਹ ਰਿਬਨ ਟਾਈਟਲ ਬਾਰ ਦੇ ਹੇਠਲੇ ਪਾਸੇ ਮੌਜੂਦ ਹੁੰਦਾ ਹੈ । 

ਪ੍ਰਸ਼ਨ 2. ਹੋਮ ਟੈਬ ਰਿਬਨ ਦੇ ਮੁੱਖ ਭਾਗਾਂ ਦੇ ਨਾਂ ਲਿਖੋ।


ਉੱਤਰ : ਹੋਮ ਟੈਬ ਰਿਬਨ ਦੇ ਮੁੱਖ ਭਾਗਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:

1. ਕਲਿੱਪਬੋਰਡ :ਇਸ ਵਿਚ ਕੱਟ , ਕਾਪੀ ਅਤੇ ਪੇਸਟ ਕਮਾਂਡ ਹੁੰਦੀਆਂ ਹਨ 
2. ਇਮੇਜ਼ : ਇਸ ਵਿਚ ਸਿਲੈਕਟ ,ਕਰੋਪ ,ਰੀ-ਸਾਈਜ਼ , ਰੋਟੇਟ  ਕਮਾਂਡ ਹੁੰਦੀਆਂ ਹਨ
3. ਟੂਲਜ਼ : ਇਸ ਵਿਚ ਪੈਨਸਿਲ, ਫ਼ਿੱਲ ਵਿੱਦ ਕਲਰ, ਟੈਕਸਟ , ਇਰੇਜ਼ਰ , ਪਿੱਕ ਕਲਰ, ਮੈਗਨੀਫਾਇਰ ਟੂਲਜ਼ ਹੁੰਦੇ ਹਨ 
4. ਬ੍ਰਸ਼ਿਜ਼ : ਇਸ ਵਿਚ ਬੁਰਸ਼, ਏਅਰ ਬੁਰਸ਼ , ਨੈਚੁਰਲ ਪੈਨਸਿਲ , ਮਾਰਕਰ ਆਦੀ ਟੂਲ ਹੁੰਦੇ ਹਨ   
5. ਸ਼ੇਪਸ : ਇਸ ਵਿਚ ਰੈਕਟੈਂਗਲ, ਐਲਿਪਸ, ਕਰਵ, ਪੋਲੀਗਾਨ, ਲਾਈਨ ਆਦਿ ਸ਼ੇਪਸ ਹੁੰਦੀਆਂ ਹਨ 
6. ਸ਼ਾਇਜ਼ : ਇਸ ਵਿਚ ਬੁਰਸ਼ ਅਤੇ ਲਾਈਨ ਦੀ ਮੋਟਾਈ ਦੇ ਵੱਖ ਵੱਖ  ਸਾਈਜ਼ ਹੁੰਦੇ 
7. ਕਲਰਜ਼ : ਇਸ ਵਿਚ ਕਲਰ 1 ਅਤੇ ਕਲਰ 2 ਹੁੰਦੇ ਹਨ

ਪ੍ਰਸ਼ਨ 3. ਟੂਲ ਮੀਨੂੰ ਵਿਚ ਮੌਜੂਦ ਟੂਲਜ਼ ਦੇ ਨਾਂ ਲਿਖੋ ।


ਉੱਤਰ : ਟੂਲ ਮੀਨੂੰ ਵਿਚ ਕੁੱਲ 6 ਟੂਲਜ਼ ਹੁੰਦੇ ਹਨ ।

1. ਪੈਨਸਿਲ 
2. ਫ਼ਿੱਲ ਵਿੱਦ ਕਲਰ 
3. ਟੈਕਸਟ 
4. ਇਰੇਜ਼ਰ 
5. ਪਿੱਕ ਕਲਰ 
6. ਮੈਗਨੀਫਾਇਰ

ਪ੍ਰਸ਼ਨ 4. ਸਾਈਜ਼ ਟੂਲ ਕੀ ਹੁੰਦਾ ਹੈ?


ਉੱਤਰ :   ਸਾਈਜ਼ ਟੂਲ ਇਕ ਅਜਿਹਾ ਟੂਲ ਹੈ ਜਿਸ ਦੀ ਵਰਤੋਂ ਨਾਲ ਬੁਰਸ਼ ਦਾ ਸਾਈਜ਼ ਜਾਂ ਕਿਸੇ ਸ਼ੇਪ ਦੀ ਲਾਈਨ ਦੀ ਮੋਟਾਈ ਨੂੰ ਬਦਲਿਆ ਜਾ ਸਕਦਾ ਹੈ ।  ਜਦੋਂ  ਅਸੀਂ ਬੁਰਸ਼ ਜਾਂ ਸ਼ੇਪ ਟੂਲ ਦੀ ਵਰਤੋਂ ਕਰਦੇ ਹਾਂ ਤਾਂ ਸਾਈਜ਼ ਟੂਲ ਐਕਟਿਵ ਹੋ ਜਾਂਦਾ ਹੈ।

ਪ੍ਰਸ਼ਨ 5. ਬੁਰਸ਼ ਬਾਰੇ ਦੱਸੋ।


ਉੱਤਰ :  ਪੇਂਟ ਵਿਚ ਡਰਾਇੰਗ ਕਰਦੇ ਵਕ਼ਤ ਬੁਰਸ਼ ਟੂਲ ਦੀ ਵਰਤੋਂ ਕਰਦੇ ਹਾਂ।  ਅਸੀਂ ਵੱਖ–ਵੱਖ ਟੈਕਸਚਰ ਅਤੇ ਬੁਰਸ਼ਾਂ ਦੇ ਆਕਾਰ ਦੀ ਵਰਤੋਂ ਕਰਦੇ ਹੋਏ ਡਰਾਇੰਗ ਤਿਆਰ ਕਰ ਸਕਦੇ ਹਾਂ । ਬੁਰਸ਼ ਟੂਲ ਦੀ ਵਰਤੋਂ ਕਰਕੇ ਅਸੀਂ ਬੁਰਸ਼ ਦੇ ਆਕਾਰ ਅਤੇ ਸਾਈਜ਼ ਨੂੰ ਬਦਲ  ਸਕਦੇ ਹਾਂ।

ਵੱਡੇ ਉਤਰਾਂ ਵਾਲੇ ਪ੍ਰਸ਼ਨ:


ਪ੍ਰਸ਼ਨ 1. ਵਿਊ ਟੈਬ ਰਿਬਨ ਦਾ ਵਰਨਣ ਕਰੋ।


ਉੱਤਰ : ਵਿਊ ਟੈਬ ਵਿੱਚ  ਕੁੱਝ ਮੁੱਖ ਟੂਲਜ਼ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
1. ਜ਼ੂਮ ਟੂਲ : ਇਸ ਟੂਲ ਨਾਲ ਅਸੀਂ ਇਮੇਜ ਨੂੰ ਵੱਡਾ ਛੋਟਾ ਕਰ ਕੇ ਦੇਖ ਸਕਦੇ ਹਾਂ।
2. ਸ਼ੋਅ ਜਾਂ ਹਾਈਡ : ਇਸ ਟੂਲ ਨਾਲ ਅਸੀਂ ਰੂਲਰ ,ਗਰਿੱਡ ਲਾਇਨਾਂ ਅਤੇ ਸਟੇਟਸ ਬਾਰ  ਨੂੰ ਹਾਈਡ ਜਾਂ ਸ਼ੋਅ ਕਰਦੇ ਹਾਂ 
3. ਡਿਸਪਲੇ ਟੂਲ : ਇਸ ਟੂਲ ਨਾਲ ਥੰਮਨੇਲ ਅਤੇ ਫੁਲਵਿਊ ਕਰ ਸਕਦੇ ਹਾਂ। 

ਪ੍ਰਸ਼ਨ 2. ਹੋਮ ਟੈਬ ਰਿਬਨ ਦੇ ਕਲਰ ਸੈਕਸ਼ਨ ਦੇ ਭਾਗਾਂ ਦਾ ਵਰਨਣ ਕਰੋ।

ਉੱਤਰ : ਇਸ ਸੈਕਸ਼ਨ ਦੇ  ਭਾਗ ਹੇਠ ਲਿਖੇ ਅਨੁਸਾਰ ਹੁੰਦੇ ਹਨ:
1. ਕਲਰ-1 ਫੋਰਗ੍ਰਾਉਂਡ ਕਲਰ ਹੁੰਦਾ ਹੈ
2. ਕਲਰ-2 ਬੈਕਗ੍ਰਾਉਂਡ ਕਲਰ ਹੁੰਦਾ ਹੈ।
3. ਕਲਰ-ਪੈਲੇਟ: ਵੱਖ-ਵੱਖ ਰੰਗਾ ਦੀ ਇਕ ਪੱਟੀ ਹੁੰਦੀ ਹੈ।
4. ਐਡਿਟ ਕਲਰ ਬਟਨ: ਇਸ ਬਟਨ ਦੀ ਵਰਤੋਂ ਨਾਲ ਅਸੀਂ ਆਪਣੀ ਪਸੰਦ ਦਾ ਨਵਾਂ ਰੰਗ ਕਲਰ-ਪੈਲੇਟ ਵਿਚ ਸ਼ਾਮਲ ਕਰ ਸਕਦੇ ਹਾਂ

ਪ੍ਰਸ਼ਨ 3. ਰੀ-ਸਾਈਜ਼ ਅਤੇ ਸਕਿਊ ਆਪਸ਼ਨ ਬਾਰੇ ਲਿਖੋ।


ਉੱਤਰ : ਇਸ ਦੀ ਵਰਤੋਂ ਨਾਲ ਅਸੀਂ ਤਸਵੀਰ ਦੇ  ਸਈਜ਼ ਨੂੰ ਘਟਾ-ਵਧਾ ਸਕਦੇ ਹਾਂ।   ਤਸਵੀਰ ਦੇ  ਸਈਜ਼ ਨੂੰ ਘਟਾਉਣ ਅਤੇ ਵਧੋਂਣ ਲਈ ਸਾਈਜ਼ ਨੂੰ ਪਰਸੈਂਟੇਜ਼ ਵਿੱਚ ਦੇ ਕੇ ਘਟਾ-ਵਧਾ ਸਕਦੇ ਹਾਂ। ਤਸਵੀਰ ਨੂੰ  ਸਕੀਊ ਵੀ ਇਸੇ ਤਰੀਕੇ ਨਾਲ ਕਰ ਸਕਦੇ ਹਾਂ।  ਪਰਤੂੰ ਤਸਵੀਰ ਉਪਰ ਸਕਿਊ ਸਾਈਜ਼ ਲਾਗੂ  ਕਰਨ ਲਈ ਸਕਿਊ-ਕੋਨ ਦਾ ਮਾਪ ਡਿਗਰੀ ਵਿਚ ਭਰਨਾ ਪੈਂਦਾ ਹੈ।

ਪ੍ਰਸ਼ਨ 4. ਟੈਕਸਟ ਟੂਲ ਕੀ ਹੁੰਦਾ ਹੈ। ਟੈਕਸਟ ਨੂੰ ਫਾਰਮੈਟ  ਕਿਵੇਂ ਕੀਤਾ ਜਾਂਦਾ ਹੈ?


ਉੱਤਰ : ਜੇਕਰ ਤੁਸੀਂ ਐਮ. ਐਸ. ਪੇਂਟ ਵਿੱਚ  ਬਣਾਈ ਡਰਾਅਇੰਗ ਉੱਪਰ ਕੁੱਛ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਟੈਕਸਟ ਟੂਲ ਦੀ ਵਰਤੋਂ ਕਰਦੇ ਹੋ। ਜਦੋਂ ਤੁਸੀਂ ਲਿਖਣ ਲਈ ਸਕ੍ਰੀਨ ਤੇ ਕਲਿੱਕ ਕਰਦੇ ਹੋ ਤਾਂ ਬਾਕਸ ਬਣ ਜਾਂਦਾ ਹੈ ਹੁਣ ਤੁਸੀਂ ਇਸ ਬਾਕਸ ਵਿਚ ਲਿਖ ਸਕਦੇ ਹੋ । ਲਿਖਦੇ ਸਮੇਂ ਤੁਹਾਨੂੰ ਇਕ ਹੋਰ ਟੂਲਬਾਰ ਨਜ਼ਰ ਆਵੇਗਾ , ਜਿਸਨੂੰ ਟੈਕਸਟ-ਟੂਲਬਾਰ ਕਿਹਾ ਜਾਂਦਾ ਹੈ। ਇਹ ਟੂਲਬਾਰ ਟੈਕਸਟ ਉਪਰ ਕਈ ਤਰਾਂ ਦੇ ਬਦਲਾਵ ਕਾਰਨ ਵਿੱਚ  ਮਦਦ ਕਰਦਾ ਹੈ, ਜਿਵੇਂ ਕਿ: ਅੱਖਰਾਂ ਨੂੰ ਬੋਲਡ, ਇਟੈਲਿਕ, ਅੰਡਰਲਾਈਨ ਕਰਨਾ, ਅੱਖਰਾਂ ਦਾ ਆਕਾਰ ਵੱਡਾ ਛੋਟਾ ਕਰਨਾ ਆਦਿ।

ਪ੍ਰਸ਼ਨ :  ਸ਼ੇਪਸ ਮੀਨੂੰ ਬਾਰੇ ਵਿਸਤਾਰ ਨਾਲ ਲਿਖੋ।


ਉੱਤਰ : ਇਸ ਨਾਲ ਅਸੀਂ  ਰੈਕਟੈਂਗਲ, ਐਲਿਪਸ, ਕਰਵ, ਪੋਲੀਗਾਨ, ਲਾਈਨ ਆਦਿ ਬਣਾ ਸਕਦੇ ਹਾਂ । ਇਹਨਾਂ ਨੂੰ ਡਰਾਅ ਕਰਨ ਲਈ ਹੇਠ ਲਿਖੇ ਸਟੈਪ ਵਰਤੋ ਕੀਤੀ ਜਾਂਦੀ ਹੈ :
1. ਜਿਸ ਸ਼ੇਪ ਨੂੰ ਡਰਾਅ ਕਰਨਾ ਹੈ ਉਸ ਉਪਰ ਕਲਿੱਕ ਕਰੋ।
2. ਡਰਾਇੰਗ ਏਰੀਆ ਵਿਚ ਕਲਿੱਕ ਅਤੇ ਡਰੈਗ ਕਰੋ।
3. ਸ਼ੇਪ ਡਰਾਅ ਹੋ ਜਾਵੇਗੀ।