Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -1 ਟਾਈਪਿੰਗ ਟਿਊਟਰ 7th class


ਖਾਲੀ ਥਾਵਾਂ ਭਰੋ


1. ਨੰਬਰ ਪੈਡ ਦੀ ਵਰਤੋਂ ਲਈ Num Lock ਕੀਅ ਆਨ ਹੋਣੀ ਚਾਹੀਂਦੀ ਹੈ।
2. ਹੋਮ ਰੋਅ ਵਿਚ ਖੱਬੇ ਹੱਧ ਦੀ ਸਭ ਤੋਂ ਛੋਟੀ ਉਂਗਲੀ ਨਾਲ A ਕੀਅ ਦਬਾਈ ਜਾਂਦੀ ਹੈ।
3. ਹੋਮ ਰੋਅ ਵਿਚ ਸੱਜੇ ਹੱਥ ਦੀ ਵਿਚਲੀ ਉਂਗਲ ਨਾਲ K ਕੀਅ ਦਬਾਈ ਜਾਂਦੀ ਹੈ।
4. ਦੂਸਰੀ ਰੋਅ ਵਿਚ ਖੱਬੇ ਹੱਥ ਦੀ ਰਿੰਗ ਉਂਗਲ ਨਾਲ W ਕੀਅ ਦਬਾਈ ਜਾਂਦੀ ਹੈ।
5. ਤਿਸਰੀ ਰੋਅ ਵਿਚ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ M and N ਕੀਅ ਦਬਾਈ ਜਾਂਦੀ ਹੈ।

ਸਹੀ ਜਾਂ ਗਲਤ 

1. ਟਾਈਪਿੰਗ ਕਰਨ ਲਈ ਕੀਅ-ਬੋਰਡ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ: ਪਹਿਲਾ ਭਾਗ ਖੱਬਾ ਪਾਸਾ ਅਤੇ ਦੂਸਰਾ ਭਾਗ ਸੱਜਾ ਪਾਸਾ। ਸਹੀ
2. ਟੱਚ ਟਾਈਪਿੰਗ ਇਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਬਿਨ੍ਹਾਂ ਕੀਅ-ਬੋਰਡ ਨੂੰ ਦੇਖੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰ ਸਕਦੇ ਹਾਂ। ਸਹੀ
3. ਅਨਮੋਲ ਲਿੱਪੀ ਫੌਂਟ ਨਾਲ ਅਸੀਂ ਆਸਾਨੀ ਨਾਲ ਪੰਜਾਬੀ ਵਿਚ ਟਾਈਪਿੰਗ ਕਰ ਸਕਦੇ ਹਾਂ। ਸਹੀ
4. ਸਪੇਸ-ਬਾਰ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੇ ਅੰਗੁਠੇ ਦੀ ਵਰਤੋਂ ਕਰਦੇ ਹਾਂ। ਸਹੀ
5. ਐਂਟਰ ਕੀਅ ਅਗਲੀ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ। ਸਹੀ

ਛੋਟੇ ਉਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਟੱਚ-ਟਾਈਪਿੰਗ ਕੀ ਹੁੰਦੀ ਹੈ?


ਉੱਤਰ : ਟੱਚ ਟਾਈਪਿੰਗ ਇਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਅ-ਬੋਰਡ ਨੂੰ ਦੇਖੇ ਬਿਨ੍ਹਾਂ ਸਹੀ ਅਤੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰ ਸਕਦੇ ਹਾਂ।

ਪ੍ਰਸ਼ਨ 2. ਹੋਮ ਰੋਅ ਉਪਰ ਉਂਗਲਾਂ ਦੀ ਸਥਿਤੀ ਬਾਰੇ ਦੱਸੋ।


ਉੱਤਰ : A S D F G (LEFT HAND) H J K L ; ( RIGHT HAND)

ਪ੍ਰਸ਼ਨ 3. ਦੂਜੀ ਰੋਅ ਉਪਰ ਉਂਗਲਾਂ ਦੀ ਸਥਿਤੀ ਬਾਰੇ ਦੱਸੋ ।


ਉੱਤਰ : Q W E R T ( LEFT HAND ) Y U I O P ( RIGHT HAND )

ਪ੍ਰਸ਼ਨ 4. ਤੀਜੀ ਰੋਅ ਉਪਰ ਉਂਗਲਾਂ ਦੀ ਸਥਿਤੀ ਬਾਰੇ ਦੱਸੋ।


ਉੱਤਰ : Z X C V B ( LEFT HAND ) N M , . / ( RIGHT HAND )


ਪ੍ਰਸ਼ਨ 5. ਨੂਮੈਰਿਕ ਕੀਅ-ਪੈਡ ਤੋਂ ਅੰਕ ਟਾਈਪ ਕਰਨ ਸਮੇਂ ਕਿਸ ਹੱਥ ਦੀ ਵਰਤੋਂ ਕਰਨੀ ਚਾਹੀਂਦੀ ਹੈ? ਅਤੇਨੂਮੈਰਿਕ ਕੀਅ-ਪੈਡ ਉੱਤੇ ਉਂਗਲਾਂ ਦੀ ਸਥਿਤੀ ਬਾਰੇ ਦਸੋ।


ਉੱਤਰ : ਨੂਮੈਰਿਕ ਕੀਅ-ਪੈਡ ਤੋਂ ਅੰਕ ਟਾਈਪ ਕਰਨ ਸਮੇਂ ਸੱਜੇ ਹੱਥ ਦੀ ਵਰਤੋਂ ਕਰਨੀ ਚਾਹੀਂਦੀ ਹੈ
ਸੱਜੇ ਹੱਥ ਦਾ ਅੰਗੂਠਾ "0" ਉੱਤੇ 
ਸੱਜੇ ਹੱਥ ਦੀ ਪਹਿਲੀ  "4" ਉੱਤੇ 
ਸੱਜੇ ਹੱਥ ਦੀ  ਦੂਸਰੀ "5" ਉੱਤੇ 
ਸੱਜੇ ਹੱਥ ਦੀ  ਚੌਥੀ "6" ਉੱਤੇ


ਵੱਡੇ ਉਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਅਨਮੋਲ ਲਿੱਪੀ ਕੀਅ ਮੈਪ ਬਣਾਓ।

ਉੱਤਰ : 


ਪ੍ਰਸ਼ਨ 2. ਟਾਈਪਿੰਗ ਸਪੀਡ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ?


ਉੱਤਰ : ਟਾਈਪਿੰਗ ਸਪੀਡ ਵਧਾਉਣ ਲਈ ਹੇਠ ਲਿਖੀਆਂ ਹਦਾਇਤਾਂ ਦਾ ਧਿਆਨ ਰੱਖਣਾ ਚਾਹਿਦਾ ਹੈ:
1. ਸਾਨੂੰ ਆਪਣਾ ਧਿਆਨ ਰਫਤਾਰ ਨਾਲੋਂ ਸਹੀ ਕੀਅ ਦਬਾਉਣ ਉੱਤੇ ਰੱਖਣਾ ਚਾਹੀਂਦਾ ਹੈ।
2. ਸਾਨੂੰ ਹੋਮ ਰੋਅ ਪੁਜੀਸ਼ਨ ਤੋਂ ਹੋਰਨਾਂ ਕੀਜ਼ ਤੱਕ ਪਹੁੰਚ ਕਰਨੀ ਚਾਹੀਂਦੀ ਹੈ।
3. ਉਂਗਲਾਂ ਦੀ ਸਥਿਤੀ ਹਮੇਸ਼ਾ ਹੋਮ ਰੋਅ ਉਤੇ ਹੋਣੀ ਚਾਹਿਦੀ ਹੈ।
4. ਟਾਈਪ ਕਰਦੇ ਸਮੇਂ ਕੀਅ-ਬੋਰਡ ਉੱਤੇ ਨਹੀਂ ਦ ੇਖਣਾ ਚਾਹਿਦਾ।
5. ਲਾਗਾਤਾਰ, ਆਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਦੇਣਾ ਚਾਹਿਦਾ ਹੈ।

ਪ੍ਰਸ਼ਨ 3. ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕੇ ਬਾਰੇ ਦੱਸੋ।


ਉੱਤਰ : ਟਾਈਪਿੰਗ ਕਰਦੇ ਸਮੇਂ ਬੈਠਦਣ ਦਾ ਸਹੀ ਤਰੀਕੇ ਹੇਠ ਲਿਖੇ ਅਨੁਸਾਰ ਹੈ।
1. ਮੌਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਅਤੇ ਸਾਹਮਣੇ ਹੋਣਾ ਚਾਹੀਦਾ ਹੈ।
2. ਸਾਨੂੰ ਕੀਅਜ਼ ਨੂੰ ਜਲਦੀ ਨਾਲ ਦਬਾ ਕੇ ਵਾਪਿਸ ਹੋਮ-ਰੋਅ ਉਤੇ ਆਉਣਾ ਚਾਹਿਦਾ ਹੈ।
3. ਸਾਨੂੰ ਬਿਲਕੁੱਲ ਸਿੱਧਾ ਬੈਠਣਾ ਚਾਹੀਂਦਾ ਹੈ।
4. ਕੀ-ਬੋਰਡ ਦੇ ਬਿਲਕੁੱਲ ਸਾਹਮਣੇ ਬੈਠਣਾ ਚਾਹਿਦਾ ਹੈ।
5. ਸਾਡੀ ਨਜ਼ਰ ਮੋਨੀਟਰ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ।