Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -6 ਹਾਰਡਵੇਅਰ ਅਤੇ ਸਾਫਟਵੇਅਰ 6th class


ਖਾਲੀ ਥਾਵਾਂ


1. ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਦਾ ਸੁਮੇਲ ਹੈ।

2. ਹਿਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ।

3. ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ।

4. ਸਾਫਟਵੇਅਰ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ।

5. ਕੰਪਿਊਟਰ ਸਾਫਟਵੇਅਰ ਤੋਂ ਬਿਨ੍ਹਾਂ ਕੰਮ ਨਹੀਂ ਕਰ ਸਕਦਾ।

ਸਹੀ ਜਾਂ ਗਲਤ 


1. ਸਾਫ਼ਟਵੇਅਰ ਦਾ ਦੂਜਾ ਨਾਂ ਹਾਰਡਵੇਅਰ ਹੈ। (ਗਲਤ)

2. ਪ੍ਰੋਗਰਾਮ ਦੇ ਰੂਪ ਵਿਚ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਨੂੰ ਸਾਫਰਵੇਅਰ ਕਿਹਾ ਜਾਂਦਾ ਹੈ। (ਸਹੀ)

3. ਅਸੀਂ ਹਾਰਡਵੇਅਰ ਨੂੰ ਛੁਹ ਨਹੀਂ ਸਕਦੇ। (ਗਲਤ)

4. ਸਾਫ਼ਟਵੇਅਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ: ਸਿਸਟਮ ਸਾਫ਼ਟਵੇਅਰ ਅਤੇ ਐਪਲੀਕੇਸ਼ਨ ਸਾਫ਼ਟਵੇਅਰ (ਸਹੀ)

5. ਸਿਸਟਮ ਸਾਫ਼ਟਵੇਅਰ ਦੀ ਕਿਮਤ ਜਿਆਦਾ ਹੁੰਦੀ ਹੈ। (ਸਹੀ)

ਹੇਠ ਲਿਖਿਆਂ ਵਿਚੋਂ ਕਿਹੜੇ ਹਾਰਡਵੇਅਰ ਹਨ:


1. ਫ਼ਲੌਪੀ ਡਿਸਕ 2. ਸੀ.ਡੀ.ਰੋਮ 3. ਮਾਊਸ 4. ਐਮ ਐਸ ਪੇਂਟ 5. ਪ੍ਰੈਜ਼ੈਂਟੇਸ਼ਨ 6. ਕੀਅ-ਬੋਰਡ

ਉ: ਫਲੋਪੀ ਡਿਸਕ, ਸੀ.ਡੀ.ਰੋਮ., ਮਾਊਸ, ਕੀਅ-ਬੋਰਡ ਹਾਰਡਵੇਅਰ ਹਨ।

ਛੋਟੇ ਉਤਰਾਂ ਵਾਲੇ ਪ੍ਰਸ਼ਨ:


1. ਹਾਰਡਵੇਅਰ ਕੀ ਹੈ?


ਉ: ਕੰਪਿਊਟਰ ਦੇ ਜਿਸ ਭਾਗ ਨੂੰ ਅਸੀ ਛੂ ਸਕਦੇ ਹਾਂ ,ਮਹਿਸੂਸ ਕਰ ਸਕਦੇ ਹਾਂ ਅਤੇ ਇਹ ਥਾਂ ਘੇਰਦਾ ਹੈ ਉਸਨੂੰ ਹਾਰਡਵੇਅਰ ਕਿਹਾ ਜਾਂਦਾ ਹੈ। ਉਦਾਹਰਣ ਲਈ: ਕੀ-ਬੋਰਡ, ਮਾਊਸ, ਮੋਨੀਟਰ, ਪ੍ਰਿੰਟਰ ਆਦਿ।

2. ਸਾਫਟਵੇਅਰ ਕੀ ਹੈ?


ਉ: ਹਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ ਅਤੇ ਪ੍ਰੋਗਰਾਮ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ। ਕੰਪਿਊਟਰ ਤੇ ਕੰਮ ਕਰਦੇ ਵਕਤ ਅਸੀਂ ਸਾਫਟਵੇਅਰ ਨੂੰ ਛੂ ਨਹੀਂ ਸਕਦੇ ਅਤੇ ਨਾਂ ਹੀ ਮਹਿਸੂਸ ਕਰ ਸਕਦੇ ਹਾਂ ਇਹ ਦੋ ਤਰ੍ਹਾਂ ਦੇ ਹੁੰਦੇ ਹਨ ।

3. ਦੋ ਤਰ੍ਹਾਂ ਦੇ ਸਾਫਟਵੇਅਰ ਕਿਹੜੇ ਹੁੰਦੇ ਹਨ?


ਉ: ਸਾਫਟਵੇਅਰ ਦੋ ਕਿਸਮਾਂ ਦੇ ਹੁੰਦੇ ਹਨ: ਐਪਲੀਕੇਸ਼ਨ ਅਤੇ ਸਿਸਟਮ ਸਾਫਟਵੇਅਰ

4. ਹਾਰਡਵੇਅਰ ਦੀਆਂ ਚਾਰ ਉਦਾਹਰਨਾਂ ਲਿਖੋ।


ਉ: ਹਾਰਡਵੇਅਰ ਦੀਆਂ ਉਦਾਹਰਨਾਂ : ਕੀਅ-ਬੋਰਡ, ਮਾਊਸ, ਮੋਨੀਟਰ, ਪ੍ਰਿੰਟਰ, ਸਪੀਕਰ ਅਤੇ ਸੀ.ਪੀ.ਯੂ.

5. ਸਾਫਟਵੇਅਰ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ?


ਉ: ਸਾਫਟਵੇਅਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:

1. ਸਾਫਟਵੇਅਰ ਨੂੰ ਅਸੀਂ ਛੂ ਨਹੀਂ ਸਕਦੇ।

2. ਇਹਨਾਂ ਦਾ ਭਾਰ ਨਹੀਂ ਹੁੰਦਾ।

3. ਇਹ ਕੀਮਤੀ ਹੁੰਦੇ ਹਨ।

ਵੱਡੇ ਉਤਰਾਂ ਵਾਲੇ ਪ੍ਰਸ਼ਨ:


ਪ੍ਰਸ਼ਨ 1. ਐਪਲੀਕੇਸ਼ਨ ਸਾਫਟਵੇਅਰ ਅਤੇ ਸਿਸਟਮ ਸਾਫਟਵੇਅਰ ਵਿਚ ਅੰਤਰ ਲਿਖੋ।


ਉ: ਐਪਲੀਕੇਸ਼ਨ ਸਾਫਟਵੇਅਰ : ਇਹ ਸਾਫਟਵੇਅਰ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ। ਇਹ ਖਾਸ ਕੰਮ ਕਰਨ ਲਈ ਵਰਤੇ ਜਾਂਦੇ ਹਨ। ਇਹ ਸਿਸਟਮ ਸਾਫਟਵੇਅਰ ਤੋਂ ਬਿਨ੍ਹਾਂ ਨਹੀਂ ਚੱਲ ਸਕਦੇ। ਇਹਨਾਂ ਦੀ ਕੀਮਤ ਘੱਟ ਹੁੰਦੀ ਹੈ। ਇਹਨਾਂ ਤੋਂ ਬਿਨ੍ਹਾਂ ਕੰਪਿਊਟਰ ਚੱਲ ਸਕਦਾ ਹੈ।

ਸਿਸਟਮ ਸਾਫਟਵੇਅਰ : ਇਹ ਸਿਸਟਮ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ। ਇਹ ਕੰਪਿਊਟਰ ਦਾ ਕੰਮਕਾਜ ਨੂੰ ਕੰਟਰੋਲ ਕਰਦੇ ਹਨ। ਇਹ ਐਪਲੀਕੇਸ਼ਨ ਸਾਫਟਵੇਅਰ ਤੋਂ ਬਿਨ੍ਹਾਂ ਚੱਲ ਸਕਦੇ ਹਨ। ਇਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਇਹਨਾਂ ਤੋਂ ਬਿਨ੍ਹਾਂ ਕੰਪਿਊਟਰ ਨਹੀਂ ਚੱਲ ਸਕਦਾ।

ਪ੍ਰਸ਼ਨ 2. ਹਾਰਡਵੇਅਰ ਨੂੰ ਠੀਕ ਰੱਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?


ਉ: ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:

1. ਕੰਪਿਊਟਰ ਨੂੰ ਸਾਫ ਰੱਖਣਾ ਚਾਹੀਂਦਾ ਹੈ।

2. ਕੰਪਿਊਟਰ ਨੂੰ ਵਰਤਣ ਤੋਂ ਬਾਅਦ ਢੱਕਣਾ ਬਹੁੱਤ ਜਰੂਰੀ ਹੈ ।

3. ਚਲਦੇ ਕੰਪਿਊਟਰ ਦੀਆਂ ਤਾਰਾਂ ਨੂੰ ਖਿਚਣਾ ਨਹੀਂ ਚਾਹੀਂਦਾ।

4. ਚੱਲਦੇ ਕੰਪਿਊਟਰ ਦੇ ਭਾਗਾਂ ਨੂੰ ਸਾਫ ਨਹੀਂ ਕਰਨਾ ਚਾਹੀਂਦਾ।

5. ਕੰਪਿਊਟਰ ਦੇ ਨੇੜੇ ਬੈਠ ਦੇ ਖਾਣਾ-ਪੀਣਾ ਨਹੀਂ ਚਾਹੀਂਦਾ।

ਪ੍ਰਸ਼ਨ 3. ਵੱਖ-ਵੱਖ ਸਾਫਟਵੇਅਰਜ਼ ਬਾਰੇ ਜਾਣਕਾਰੀ ਦਿਓ।


ਉ: ਇਹ ਦੋ ਕਿਸਮਾਂ ਦੇ ਹੁੰਦੇ ਹਨ:

1. ਐਪਲੀਕੇਸ਼ਨ ਸਾਫਟਵੇਅਰ: ਇਹ ਕੰਪਿਊਟਰ ਵਿਚ ਕੋਈ ਖਾਸ ਕੰਮ ਕਰਦੇ ਹਨ। ਇਹ ਸਿਸਟਮ ਸਾਫਟਵੇਅਰ ਤੋਂ ਬਿਨ੍ਹਾਂ ਨਹੀਂ ਚੱਲ ਸਕਦੇ। ਇਹਨਾਂ ਦੀ ਕੀਮਤ ਘੱਟ ਹੁੰਦੀ ਹੈ। ਇਹਨਾਂ ਤੋਂ ਬਿਨ੍ਹਾਂ ਕੰਪਿਊਟਰ ਚੱਲ ਸਕਦਾ ਹੈ।

2. ਸਿਸਟਮ ਸਾਫਟਵੇਅਰ: ਇਹ ਕੰਪਿਊਟਰ ਦੇ ਕੰਮ ਕਾਜ ਨੂੰ ਕੰਟਰੋਲ ਕਰਦੇ ਹਨ। ਇਹ ਐਪਲੀਕੇਸ਼ਨ ਸਾਫਟਵੇਅਰ ਤੋਂ ਬਿਨ੍ਹਾਂ ਚੱਲ ਸਕਦੇ ਹਨ। ਇਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਇਹਨਾਂ ਤੋਂ ਬਿਨ੍ਹਾਂ ਕੰਪਿਊਟਰ ਚੱਲ ਨਹੀਂ ਸਕਦਾ ਹੈ।

ਪ੍ਰਸ਼ਨ 4. ਮਦਰ ਬੋਰਡ ਕੀ ਹੈ? ਇਸਦੇ ਕੋਈ 5 ਭਾਗਾਂ ਬਾਰੇ ਜਾਣਕਾਰੀ ਦਿਓ।


ਉ: ਮਦਰ ਬੋਰਡ ਦੇ ਮੁੱਖ ਭਾਗ ਇਸ ਪ੍ਰਕਾਰ ਹਨ:

1. ਹਾਰਡ ਡਰਾਈਵ: ਇਸਦੀ ਵਰਤੋਂ ਡਾਟਾ ਨੂੰ ਪੱਕੇ ਤੌਰ ਤੇ ਸੇਵ ਕਰਨ ਲਈ ਕੀਤੀ ਜਾਂਦੀ ਹੈ।

2. ਪ੍ਰੋਸੈਸਰ: ਇਹ ਕੰਪਿਊਟਰ ਦਾ ਦਿਮਾਗ ਹੁੰਦਾ ਹੈ।

3. ਰੈਮ : ਇਸ ਤੋਂ ਬਿਨ੍ਹਾਂ ਕੰਪਿਊਟਰ ਨਹੀਂ ਚੱਲ ਸਕਦਾ।

4. ਪਾਵਰ ਸਪਲਾਈ : ਇਹ ਕੰਪਿਊਟਰ ਨੂੰ ਬਿਜਲੀ ਦੀ ਸਪਲਾਈ ਦਿੰਦਾ ਹੈ।

5. ਸੀ.ਡੀ/ਡੀ.ਵੀ.ਡੀ. ਰੋਮ: ਇਹ ਕੰਪਿਊਟਰ ਵਿਚ ਸੀ.ਡੀ. ਜਾਂ ਡੀ.ਵੀ.ਡੀ. ਚਲਾਉਣ ਦੇ ਕੰਮ ਆਉਂਦਾ ਹੈ।