Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -2 ਕੰਪਿਊਟਰ ਦੀ ਕਾਰਜ-ਪ੍ਰਣਾਲੀ 6 class

ਖਾਲੀ ਥਾਵਾਂ 

1. ਇਨਪੁੱਟ ਨੂੰ ਕੰਪਿਊਟਰ ਵਿਚ ਡਾਟਾ ਅਤੇ ਹਦਾਇਤਾਂ ਦਾਖਿਲ ਕਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ।

2. ਡਾਟਾ ਅਤੇ ਹਦਾਇਤਾਂ ਨੂੰ ਪੱਕੇ ਤੌਰ ਤੇ ਸੇਵ ਕਰਨ ਦੀ ਪ੍ਰਕ੍ਰਿਆ ਨੂੰ ਸਟੋਰੇਜ ਕਿਹਾ ਜਾਂਦਾ ਹੈ।

3. ਡਾਟਾ ਨੂੰ ਪ੍ਰੋਸੈਸ ਕਰਕੇ ਮਹਤੱਵਪੂਰਨ ਸੂਚਨਾ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ।

4. ਪ੍ਰਾਈਮਰੀ ਮੈਮਰੀ ਨੂੰ ਮੁੱਖ ਮੈਮਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

5. ਸੈਕੰਡਰੀ ਮੈਮਰੀ ਨੂੰ ਐਗਜੁਲਰੀ ਮੈਮਰੀ ਵੀ ਕਿਹਾ ਜਾਂਦਾ ਹੈ।

ਸਹੀ ਗਲਤ 

1. ਕੰਪਿਊਟਰ ਇਕ ਇਲੈਕਟ੍ਰੋਨਿਕ ਮਸ਼ੀਨ ਹੈ। (ਸਹੀ)
2. ਕੰਪਿਊਟਰ ਵਿਚ ਡਾਟਾ ਅਤੇ ਹਦਾਇਤਾਂ ਦਾਖਿਲ ਕਰਨ ਦੀ ਪ੍ਰਕਿਰਿਆ ਨੂੰ ਆਉਟਪੁੱਟ ਕਿਹਾ ਜਾਂਦਾ ਹੈ। (ਗਲਤ)
3. ਪ੍ਰੋਸੈਸਿੰਗ ਦੇ ਵਿਚਲੇ ਨਤੀਜੇ ਸਟੋਰੇਜ ਵਿਚ ਸਟੋਰ ਹੁੰਦੇ ਹਨ। (ਸਹੀ)
4. ਕੰਟਰੋਲ ਯੂਨਿਟ ਅੰਕ-ਗਣਿਤ ਅਤੇ ਲਾਜਿਕਲ ਕੰਮ ਕਰਦਾ ਹੈ। (ਗਲਤ)
5. ਮੈਮਰੀ ਦੋ ਤਰ੍ਹਾਂ  ਦੀ ਹੁੰਦੀ ਹੈ: ਪ੍ਰਾਈਮਰੀ ਅਤੇ ਸੈਕੰਡਰੀ (ਸਹੀ)

ਪੂਰੇ ਨਾਮ ਲਿਖੋ

ਸੀ.ਪੀ.ਯੂ : ਸੈਂਟਰਲ ਪ੍ਰੋਸੈਸਿੰਗ ਯੂਨਿਟ
ਏ.ਐਲ.ਯੂ : ਅਰਿਥਮੈਟਿਕ ਲੋਜਿਕ  ਯੂਨਿਟ
ਸੀ.ਯੂ  :   ਕੰਟਰੋਲ ਯੂਨਿਟ
ਐਮ.ਯੂ : ਮੈਂਮਰੀ ਯੂਨਿਟ
ਰੈਮ : ਰੈਂਡਮ ਐਕਸੈਸ ਮੈਮਰੀ
ਰੋਮ :ਰੀਡ ਓਨਲੀ ਮੈਮਰੀ

ਛੋਟੇ ਉਤਰਾਂ ਵਾਲੇ ਪ੍ਰਸ਼ਨ


ਪ੍ਰ:1 ਕੰਪਿਊਟਰ ਦੇ ਮੁੱਢਲੇ ਕੰਮਾਂ ਦਾ ਚਿੱਤਰ ਬਣਾਓ ?

ਉ: ਚਿੱਤਰ ਹੇਠ ਲਿਖੇ ਅਨੁਸਾਰ ਹੈ:

ਕੰਪਿਊਟਰ ਦੀ ਕਾਰਜ-ਪ੍ਰਣਾਲੀ ਦੇ ਨੋਟਸ : 6TH LESSON 2


ਪ੍ਰ:2 ਸੀ.ਪੀ.ਯੂ. ਦਾ ਬਲਾਕ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦੇ ਨਾਂ ਲਿਖੋ ?

ਉ: ਸੀ.ਪੀ.ਯੂ. ਦਾ ਬਲਾਕ ਚਿੱਤਰ ਅਤੇ ਇਸ ਦੇ ਵੱਖ-ਵੱਖ ਭਾਗਾਂ ਦੇ ਨਾਂ:

ਕੰਪਿਊਟਰ ਦੀ ਕਾਰਜ-ਪ੍ਰਣਾਲੀ ਦੇ ਨੋਟਸ : 6TH LESSON 2


1. ਅਰਥਮੈਟਿਕ ਲੋਜਿਕ ਯੂਨਿਟ
2. ਕੰਟਰੋਲ ਯੂਨਿਟ
3. ਮੈਮਰੀ ਯੂਨਿਟ

ਪ੍ਰ:3 ਮੈਮਰੀ ਬਾਰੇ ਜਾਣਕਾਰੀ ਦਿਓ ਅਤੇ ਮੈਮਰੀ ਦੀਆਂ ਦੋ ਕਿਸਮਾਂ ਦੇ ਨਾਂ ਲਿਖੋ ?

ਉ: ਕੰਪਿਊਟਰ ਮੈਮੋਰੀ ਤੋਂ ਬਿਨਾ ਨਹੀਂ ਚੱਲ ਸਕਦਾ ਇਹ ਕੰਪਿਊਟਰ ਦਾ ਇੱਕ ਅਹਿਮ ਭਾਗ ਹੈ। ਇਸ ਵਿਚ ਪ੍ਰੋਸੈਸਿੰਗ ਲਈ ਡਾਟਾ ਅਤੇ ਹਦਾਇਤਾਂ ਨੂੰ ਰੱਖਿਆ ਜਾਂਦਾ ਹੈ। ਕੰਪਿਊਟਰ ਵਿਚ ਮੈਮਰੀ ਦੋ ਤਰਾਂ  ਦੀ ਹੁੰਦੀ ਹੈ:
1 ਪ੍ਰਾਈਮਰੀ ਮੈਮਰੀ
2 ਸੈਕੰਡਰੀ ਮੈਮਰੀ

ਪ੍ਰ:4 ਲੈਪਟਾਪ ਬਾਰੇ ਜਾਣਕਾਰੀ ਦਿਓ ?

ਉ:  ਇਹ ਡੈਸਕਟਾਪ ਕੰਪਿਊਟਰ ਤੋਂ ਇੱਕ ਅਡਵਾਂਸ ਟੈਕਨੋਲੋਜੀ ਹੈ ਇਸ ਦਾ ਵਜ਼ਨ ਹਲਕਾ ਹੁੰਦਾ ਹੈ ਅਤੇ ਆਕਾਰ ਵਿਚ ਛੋਟਾ ਹੁੰਦਾ ਹੈ। ਇਸ ਨੂੰ ਅਸੀਂ ਆਪਣੇ ਨਾਲ ਕੀਤੇ ਵੀ ਲਿਜਾ ਸਕਦੇ ਹਾਂ ਅਤੇ ਆਪਣੀ ਗੋਦ ਵਿਚ ਰੱਖ ਕੇ ਵੀ ਚਲਾ ਸਕਦੇ ਹਾਂ। ਇਸ ਨੂੰ ਅਸੀਂ ਕੀਤੇ ਵੀ ਚਲਾ ਸਕਦੇ ਹਾਂ ਕਿਉਂਕਿ ਇਸ ਵਿੱਚ  ਬੈਟਰੀ ਲੱਗੀ ਹੁੰਦੀ ਹੈ ਜਿਸ ਦੀ ਸਹਾਇਤਾ ਨਾਲ ਅਸੀਂ ਇਸਨੂੰ ਬਿਜਲੀ ਤੋਂ ਬਿਨਾਂ ਚਲਾ ਸਕਦੇ ਹਾਂ। ਇਸ  ਨੂੰ ਅਸੀਂ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਜਾ ਸਕਦਾ ਹੈ।

ਪ੍ਰ: ਟੈਬਲੇਟ ਕੀ ਹੁੰਦਾ ਹੈ?

ਉ: ਇਹ ਇਕ ਕਾਫੀ ਛੋਟਾ ,ਪਤਲਾ ਅਤੇ ਬੈਟਰੀ ਨਾਲ ਚੱਲਣ ਵਾਲਾ ਪੋਰਟੇਬਲ ਕੰਪਿਊਟਰ ਹੁੰਦਾ ਹੈ। ਇਸ ਨੂੰ ਆਮ ਤੌਰ ਤੇ ਬੈਟਰੀ ਨਾਲ ਸਪਲਾਈ ਦੇ ਕੇ ਚਲਾਇਆ ਜਾਂਦਾ ਹੈ । ਇਸ ਦੀ ਸਕ੍ਰੀਨ ਨੂੰ ਟੱਚ ਕਰਕੇ ਚਲਾਇਆ ਜਾਂਦਾ ਹੈ । ਇਸ ਕੰਪਿਊਟਰ ਨੂੰ ਇਨਪੁੱਟ ਇਸ ਦੀ ਸਕ੍ਰੀਨ ਨੂੰ ਟੱਚ ਕਰਕੇ ਕੀਤਾ ਜਾਂਦਾ ਹੈ । ਇਸ ਦੀ ਆਉਟਪੁੱਟ ਵੀ ਇਸ ਦੀ ਸਕ੍ਰੀਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਟੈਬਲੇਟ ਨੂੰ ਵੀ ਲੈਪਟੋਪ ਵਾਂਗ ਆਸਾਨੀ ਨਾਲ ਇਕ ਥਾਂ ਤੋਂ ਦੂਜੀ  ਥਾਂ ਤੇ ਲਿਜਾਇਆ ਜਾ ਸਕਦਾ ਹੈ।

ਵੱਡੇ ਉਤਰਾਂ ਵਾਲੇ ਪ੍ਰਸ਼ਨ

ਪ੍ਰ: ਕੰਪਿਊਟਰ ਦੇ ਮੁੱਢਲੇ ਕੰਮਾਂ ਬਾਰੇ ਜਾਣਕਾਰੀ ਦਿਓ ?

ਉ: ਕੰਪਿਊਟਰ ਦੇ ਮੁਢਲੇ ਕੰਮਾਂ ਦੀ ਵਿਆਖਿਆ ਹੇਠ ਬਣਾਏ  ਚਿੱਤਰ ਨਾਲ ਕਰ ਸਕਦੇ ਹਾਂ ।

ਕੰਪਿਊਟਰ ਦੀ ਕਾਰਜ-ਪ੍ਰਣਾਲੀ ਦੇ ਨੋਟਸ : 6TH LESSON 2

ਇਨਪੁੱਟ : ਇਸ ਯੂਨਿਟ ਦੀ ਮਦਦ ਨਾਲ  ਕੰਪਿਊਟਰ ਵਿਚ ਡਾਟਾ ਅਤੇ ਹਦਾਇਤਾਂ ਨੂੰ ਦਾਖਿਲ ਕੀਤਾ ਜਾਂਦਾ ਹੈ ।
ਸਟੋਰੇਜ਼ : ਇਸ ਯੂਨਿਟ ਵਿਚ  ਡਾਟਾ ਅਤੇ ਹਦਾਇਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਪ੍ਰੋਸੈਸਿੰਗ : ਇਸ ਯੂਨਿਟ ਵਿਚ  ਕੰਪਿਊਟਰ ਡਾਟਾ ਉਪਰ ਕੰਮ ਕਰਦਾ ਹੈ ।
ਆਉਟਪੁੱਟ : ਕੰਪਿਊਟਰ ਦੁਆਰਾ ਡਾਟਾ ਉਪਰ ਕੰਮ ਕਰਨ ਉਪਰੰਤ ਇਸ ਦੀ ਆਊਟਪੁੱਟ ਨੂੰ ਆਉਟਪੁੱਟ ਯੂਨੀਤ ਰਾਹੀਂ ਯੂਜ਼ਰ ਤੱਕ ਪਹੁੰਚਾਇਆ ਜਾਂਦਾ ਹੈ  ।

ਪ੍ਰ: ਪ੍ਰਾਈਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ ਵਿਚ ਅੰਤਰ ਲਿਖੋ।

ਉ: ਪ੍ਰਾਈਮਰੀ ਅਤੇ ਸੈਕੰਡਰੀ ਮੈਮਰੀ ਵਿਚ ਅੰਤਰ  ਹੇਠ ਲਿਖੇ ਅਨੁਸਾਰ ਹੈ।
1. ਪ੍ਰਾਈਮਰੀ ਮੈਮਰੀ ਦੀ ਸਟੋਰੇਜ਼ ਸਮਰੱਥਾ ਘੱਟ ਹੁੰਦੀ ਹੈ ਜਦਕਿ ਸੈਕੰਡਰੀ ਮੈਮਰੀ ਦੀ ਸਟੋਰੇਜ਼ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ।
2. ਪ੍ਰਾਈਮਰੀ ਮੈਮਰੀ ਮਹਿੰਗੀ ਹੁੰਦੀ ਹੈ ਜਦਕਿ ਸੈਕੰਡਰੀ ਮੈਮਰੀ ਸਸਤੀ ਹੁੰਦੀ ਹੈ।
3. ਪ੍ਰਾਈਮਰੀ ਮੈਮਰੀ ਨੂੰ ਮੁੱਖ ਮੈਮਰੀ , ਜਦਕਿ ਸੈਕੰਡਰੀ ਮੈਮਰੀ ਨੂੰ ਪ੍ਰਾਈਮਰੀ ਮੈਮਰੀ ਦੀ ਸਹਾਇਕ ਕਿਹਾ ਜਾਂਦਾ ਹੈ।
4. ਸੀ.ਪੀ.ਯੂ.  ਆਪਣਾ ਕੰਮ ਪ੍ਰਾਈਮਰੀ ਮੈਮਰੀ ਵਿੱਚ ਕਰਦਾ ਹੈ ਅਤੇ ਪ੍ਰਾਈਮਰੀ ਮੈਮਰੀ ਤੱਕ ਸਿੱਧੀ ਪਹੁੰਚ ਰੱਖਦਾ ਹੈ । ਜਦਕਿ ਸੀ.ਪੀ.ਯੂ. ਦੀ ਸੈਕੰਡਰੀ  ਮੈਮਰੀ ਤੱਕ ਸਿੱਧੀ ਪਹੁੰਚ ਨਹੀਂ ਹੁੰਦੀ।
5. ਇਹ ਮੈਮਰੀ ਮਹਿੰਗੀ ਹੁੰਦੀ ਹੈ। ਇਹ ਮੈਮਰੀ ਸਸਤੀ ਹੁੰਦੀ ਹੈ।

ਪ੍ਰ: ਕੰਟਰੋਲ ਯੂਨਿਟ ਦੀ ਵਿਆਖਿਆ ਕਰੋ।

ਉ: ਕੰਟਰੋਲ ਯੂਨਿਟ  ਕੰਪਿਊਟਰ ਦੇ ਸਾਰੇ ਭਾਗਾਂ ਨੂੰ ਕੰਟਰੋਲ ਕਰਦਾ ਹੈ । ਇਹ ਕੰਪਿਊਟਰ ਦਾ ਮੁੱਖ ਭਾਗ ਹੁੰਦਾ ਹੈ । ਇਸ  ਦੇ ਮੁਢਲੇ ਕੰਮਾਂ ਦੀ ਵਿਆਖਿਆ ਹੇਠ ਬਣਾਏ  ਚਿੱਤਰ ਨਾਲ ਕਰ ਸਕਦੇ ਹਾਂ ।

ਇਹ ਹਦਾਇਤਾਂ ਨੂੰ ਮੁੱਖ ਮੈਮਰੀ ਵਿਚੋਂ ਪੜਦਾ ਹੈ ਅਤੇ ਏ.ਐਲ.ਯੂ ਨੂੰ  ਮੁਹਈਆ ਕਰਵਾਉਂਦਾ ਹੈ। ਸੀ.ਪੀ.ਯੂ. ਹਦਾਇਤਾਂ ਤੋਂ  ਬਿਨਾਂ ਕੰਟਰੋਲ ਨਹੀਂ ਕਰ ਸਕਦਾ  । ਇਹ ਏ.ਐਲ.ਯੂ. ਨੂੰ ਜਰੂਰੀ ਡਾਟਾ  ਮੁਹਈਆ ਕਰਵਾਉਂਦਾ ਹੈ । ਕੰਟਰੋਲ ਯੂਨਿਟ ਨੂੰ ਕੇਂਦਰੀ ਕੰਟਰੋਲਰ ਵੀ ਕਿਹਾ ਜਾਂਦਾ ਹੈ ।

ਪ੍ਰ: ਏ.ਐਲ.ਯੂ. ਯੂਨਿਟ ਦੀ ਵਿਆਖਿਆ ਕਰੋ ?

ਉ: ਇਹ ਸੀ.ਪੀ.ਯੂ. ਦਾ ਇਕ ਅਹਿਮ ਭਾਗ ਹੈ। ਇਹ  ਅਰਿਥਮੈਟਿਕ ਅਤੇ ਲੋਜਿਕ ਕੰਮ  ਕਰਦਾ ਹੈ । ਇਸ ਦਾ ਪੂਰਾ ਨਾਂ ਅਰਿਥਮੈਟਿਕ ਅਤੇ ਲੋਜਿਕ ਯੂਨਿਟ ਹੈ । ਇਹ ਕੰਪਿਊਟਰ ਦੀਆਂ ਅਰਥਮੈਟਿਕ ਕੈਲਕੁਲੇਸ਼ਨ ਜੋੜ, ਘਟਾਓ, ਗੁਣਾ ਆਦਿ ਕਰਦਾ ਹੈ  ਅਤੇ ਇਹ ਲਾਜ਼ਿਕਲ ਕੰਮ ਜਿਵੇਂ ਕਿ ਤੋਂ ਘੱਟ, ਤੋਂ ਵੱਧ, ਬਰਾਰਬ ਹੈ ਆਦਿ ਵੀ ਕਰਦਾ ਹੈ । ਏ.ਐਲ.ਯੂ. ਕੰਟਰੋਲ ਯੂਨਿਟ ਤੋਂ  ਜਰੂਰੀ ਡਾਟਾ  ਪ੍ਰਾਪਤ ਕਰਦਾ  ਹੈ ।