Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -4 ਐਮ. ਐਸ. ਪੇਂਟ – ਭਾਗ 1 6th class



ਖਾਲੀ ਥਾਵਾਂ ਭਰੋ


1. ਪੇਂਟ ਵਿੰਡੋ ਦੇ ਸਭ ਤੋਂ ਉਪਰਲੇ ਪਾਸੇ ਟਾਈਟਲ ਬਾਰ ਮੌਜੂਦ ਹੁੰਦੀ ਹੈ।

2. ਕੁੱਇਕ ਐਕਸੈਸ ਟੂਲਬਾਰ ਟਾਈਟਲ ਬਾਰ ਵਿਚ ਮੌਜੂਦ ਹੁੰਦੀ ਹੈ। ਇਸਦੀ ਜਗਾ੍ਹ ਨੂੰ ਰਿਬਨ ਦੇ ਹੇਠਲੇ ਜਾਂ ਉਪਰਲੇ ਪਾਸੇ ਬਦਲਿਆ ਜਾ ਸਕਦਾ ਹੈ।

3. ਮੀਨੂੰ ਬਾਰ ਤੇ ਖੱਬੇ ਪਾਸੇ ਸਭ ਤੋਂ ਪਹਿਲਾਂ ਪੇਂਟ ਬਟਨ ਹੁੰਦਾ ਹੈ।

4. ਸਕਰੌਲ ਬਾਰ ਸਕ੍ਰੀਨ ਨੂੰ ਘੁਮਾਉਂਣ ਲਈ ਵਰਤੀ ਜਾਂਦੀ ਹੈ। ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ।

5. ਸੇਵ ਐਜ਼ ਆਪਸ਼ਨ ਦੀ ਮਦਦ ਨਾਲ ਅਸੀਂ ਤਸਵੀਰ ਦੀ ਇਕ ਹੋਰ ਕਾਪੀ ਕਿਸੇ ਦੂਸਰੀ ਫਾਈਲ ਦੇ ਨਾਂ ਨਾਲ ਸੇਵ ਕਰ ਸਕਦੇ ਹਾਂ।


ਸਹੀ/ਗਲਤ






1. ਪੇਂਟ ਵਿਚਲੀ ਡਰਾਇੰਗ ਨੂੰ ਬਿਟਮੈਪ ਫਾਈਲਾਂ ਵਜੋਂ ਵੀ ਸੇਵ ਕੀਤਾ ਜਾ ਸਕਦਾ ਹੈ। (ਸਹੀ)

2. ਟਾਈਟਲ ਬਾਰ ਦੇ ਖੱਬੇ ਪਾਸੇ ਪਹਿਲੀ ਚੀਜ਼ ਲਿਟਲ ਪੇਂਟ ਪੈਲੇਟ ਦਿਖਾਈ ਦਿੰਦੀ ਹੈ। (ਗਲਤ)

3. ਮਿਨੀਮਾਈਜ਼ ਬਟਨ ਪੇਂਟ ਵਿੰਡੋ ਨੂੰ ਟਾਸਕਬਾਰ ਉੱਤੇ ਮਿਨੀਮਾਈਜ਼ ਕਰਨ ਲਈ ਵਰਤਿਆ ਜਾਂਦਾ ਹੈ। (ਸਹੀ)

4. ਨਿਊ ਕਮਾਂਡ ਇਕ ਨਵੀਂ ਖਾਲੀ ਤਸਵੀਰ ਫਾਈਲ ਬਣਾਉਣ ਲਈ ਵਰਤੀ ਜਾਂਦੀ ਹੈ। (ਸਹੀ)

5. ਡਰਾਇੰਗ ਏਰੀਆ ਵਿਚ ਚਿੱਤਰਕਾਰੀ ਕੀਤੀ ਜਾਂਦੀ ਹੈ। (ਸਹੀ)


ਛੋਟੇ ਉਤਰਾਂ ਵਾਲੇ ਪ੍ਰਸ਼ਨ:



ਪ੍ਰਸ਼ਨ 1. ਪੇਂਟ ਕੀ ਹੈ?


ਉੱਤਰ : ਪੇਂਟ ਇਕ ਡਰਾਇੰਗ ਟੂਲ ਹੈ ਜੋ ਕਿ ਤਸਵੀਰਾਂ ਬਣਾਉਦਾ ਹੈ । ਪੇਂਟ ਵਿਚ ਡਰਾਇੰਗ ਟੂਲ ਹੁੰਦੇ ਹਨ ਜਿਨ੍ਹਾਂ ਦੇ ਨਾਲ ਤਸਵੀਰਾਂ ਬਣਾਈਆਂ ਜਾ ਸਕਦੀਆਂ ਹਨ।






ਪ੍ਰਸ਼ਨ 2 . ਪੇਂਟ ਨੂੰ ਸ਼ੁਰੂ ਕਿਵੇਂ ਕੀਤਾ ਜਾਂਦਾ ਹੈ ?


ਉੱਤਰ : ਹੇਠ ਲਿਖੇ ਸਟੈਪ ਨੂੰ ਕਰੋ

1. ਸਟਾਰਟ ਬਟਨ ਤੇ ਕਲਿੱਕ ਕਰੋ।

2. ਆਲ ਪ੍ਰੋਗਰਾਮਜ਼ ਤੇ ਕਲਿੱਕ ਕਰੋ।

3. ਅਸੈਸਰੀਜ਼ ਤੇ ਕਲਿੱਕ ਕਰੋ।

4. ਪੇਂਟ ਤੇ ਕਲਿੱਕ ਕਰੋ।


ਪ੍ਰਸ਼ਨ 3. ਪੇਂਟ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ।


ਉੱਤਰ : ਪੇਂਟ ਵਿੰਡੋ ਦੇ ਮੁੱਖ ਭਾਗਾ ਹੇਠ ਲਿਖੇ ਅਨੁਸਾਰ ਹਨ:

1. ਟਾਈਰਲ ਬਾਰ 2. ਕੁਇੱਕ ਐਕਸੈਸ ਟੂਲਬਾਰ 3. ਟੈਬਜ਼ ਅਤੇ ਰਿਬਨ 4. ਸਕਰੋਲ ਬਾਰ 5. ਵਰਕ ਏਰੀਆ ਜਾਂ ਡਰਾਇੰਗ ਏਰੀਆ 6 . ਸਟੇਟਸ ਬਾਰ 7. ਜ਼ੂਮ ਸਲਾਈਡਰ


ਪ੍ਰਸ਼ਨ 4 ਸਕਰੋਲ ਬਾਰ ਦੀਆਂ ਸ਼੍ਰੇਣੀਆਂ ਦੇ ਨਾਂ ਲਿਖੋ।


ਉੱਤਰ : ਸਕਰੋਲ ਬਾਰ ਦੀ ਵਰਤੋਂ ਸਕ੍ਰੀਨ ਨੂੰ ਸਕਰੋਲ ਕਾਰਨ ਲਈ ਕੀਤੀ ਜਾਂਦੀ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ:

1. ਹੋਰੀਜ਼ੋਂਟਲ ਸਕਰੋਲ ਬਾਰ 2.ਵਰਟੀਕਲ ਸਕਰੋਲ ਬਾਰ


ਪ੍ਰਸ਼ਨ 5. ਵਰਕ ਏਰੀਆ ਕੀ ਹੁੰਦਾ ਹੈ?


ਉੱਤਰ : ਇਸ ਨੂੰ ਡਰਾਇੰਗ ਏਰੀਆ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਤਸਵੀਰਾਂ ਬਣਾਉਣ ਲਈ ਕੀਤੀ ਜਾਂਦੀ ਹੈ।


ਵੱਡੇ ਉਤਰਾਂ ਵਾਲੇ ਪ੍ਰਸ਼ਨ:


ਪ੍ਰਸ਼ਨ 1. ਕੁਇੱਕ ਐਕਸੈਸ ਟੂਲਬਾਰ ਕੀ ਹੁੰਦਾ ਹੈ? ਇਸਦੇ ਭਾਗਾਂ ਬਾਰੇ ਵਿਸਥਾਰ ਨਾਲ ਦੱਸੋ।


ਉੱਤਰ : ਇਸ ਟੂਲਬਾਰ ਨਾਲ ਸਾਨੂੰ ਕੁੱਝ ਆਮ ਵਰਤੀਆਂ ਜਾਣ ਵਾਲੀਆਂ ਕਮਾਂਡਜ਼ ਨੂੰ ਤੇਜੀ ਨਾਲ ਵਰਤਣ ਵਿਚ ਸਹਾਇਤਾ ਮਿਲਦੀ ਹੈ। ਇਹ ਟੂਲਬਾਰ ਪਹਿਲਾਂ ਤੋਂ ਹੀ ਟਾਈਟਲ ਬਾਰ ਵਿਚ ਮੌਜੂਦ ਹੁੰਦੀ ਹੈ। ਅਸੀਂ ਇਸ ਟੂਲਬਾਰ ਵਿਚ ਆਪਣੀ ਜਰੂਰਤ ਅਨੁਸਾਰ ਕਮਾਂਡਜ਼ ਨੂੰ ਸ਼ਾਮਿਲ ਕਰ ਸਕਦੇ ਹਾਂ ਜਾਂ ਹਟਾ ਸਕਦੇ ਹਾਂ ।


ਪ੍ਰਸ਼ਨ 2 . ਪੇਂਟ ਬਟਨ ਕੀ ਹੁੰਦਾ ਹੈ? ਇਸ ਦੀਆਂ ਕਮਾਂਡਾ ਦਾ ਨਾਂ ਲਿਖੋ।


ਉੱਤਰ : ਪੇਂਟ ਬਟਨ ਉਪਰ ਕਲਿੱਕ ਕਰਨ ਨਾਲ ਇੱਕ ਮੀਨੂੰ ਖੁੱਲਦਾ ਹੈ। ਪੇਂਟ ਬਟਨ ਵਿਚ ਮੁੱਖ ਕਮਾਂਡਜ਼ ਇਸ ਪ੍ਰਕਾਰ ਹੁੰਦੀਆਂ ਹਨ: 1.ਨਿਊ 2. ਓਪਨ 3.ਸੇਵ 4. ਸੇਵ ਐਜ਼ 5.ਪ੍ਰਿੰਟ






ਪ੍ਰਸ਼ਨ 3. ਹੋਮ ਟੈਬ ਰਿਬਨ ਨੂੰ ਬਿਆਨ ਕਰੋ।



ਉੱਤਰ : ਹੋਮ ਟੈਬ ਰਿਬਨ ਟਾਈਟਲ ਬਾਰ ਦੇ ਹੇਠਲੇ ਪਾਸੇ ਮੌਜੂਦ ਹੁੰਦਾ ਹੈ। ਪੇਂਟ ਵਿਚ ਜ਼ਿਆਦਾਤਰ ਵਰਤੀਆਂ ਜਾਣ ਵਾਲੀਆਂ ਕਮਾਂਡਜ਼ ਇਸ ਰਿਬਨ ਵਿਚ ਹੀ ਮੌਜੂਦ ਹੁੰਦੀਆਂ ਹਨ। ਸਾਰੇ ਟੂਲਜ਼, ਸ਼ੇਪਸ, ਕਲਰ ਪੈਲੇਟ ਅਤੇ ਹੋਰ ਬਹੁਤ ਸਾਰੀਆਂ ਕਮਾਂਡਜ਼ ਇਸ ਰਿਬਨ ਵਿਚ ਮੌਜੂਦ ਹੁੰਦੀਆਂ ਹਨ।






ਪ੍ਰਸ਼ਨ 4 ਸਟੇਟਸ ਬਾਰ ਕੀ ਹੈ? ਇਸਦੇ ਭਾਗਾਂ ਬਾਰੇ ਦੱਸੋ ।


ਉੱਤਰ : ਇਹ ਬਾਰ ਪੇਂਟ ਵਿੰਡੋ ਵਿਚ ਸਭ ਤੋਂ ਹੇਠਲੇ ਪਾਸੇ ਮੌਜੂਦ ਹੁੰਦੀ ਹੈ। ਇਹ ਬਾਰ ਪੇਂਟ ਵਿਚ ਕੰਮ ਕਰਦੇ ਹੋਏ ਸਾਡੀ ਮਦਦ ਕਰਦੀ ਹੈ। ਇਸ ਬਾਰ ਦੇ ਭਾਗ ਹੇਠ ਲਿਖੇ ਅਨੁਸਾਰ ਹਨ:

> ਕਰਸਰ ਪੁਜੀਸ਼ਨ,ਸਲੈਕਸ਼ਨ ਸਾਈਜ਼,ਇਮੇਜ਼ ਸਾਇਜ਼,ਡਿਸਕ ਸਾਈਜ਼,ਜ਼ੂਮ ਸਲਾਈਡਰ


ਪ੍ਰਸ਼ਨ 5. ਆਪਣੇ ਕੰਮ ਨੂੰ ਸੇਵ ਕਿਵੇਂ ਕੀਤਾ ਜਾਂਦਾ ਹੈ? ਦੱਸੋ।


ਉੱਤਰ : ਪੇਂਟ ਵਿਚ ਤਸਵੀਰ ਬਨਾਉਣ ਤੋਂ ਬਾਅਦ ਉਸ ਨੂੰ ਸੰਭਾਲ ਕੇ ਰੱਖਣ ਲਈ ਉਸਨੂੰ ਸੇਵ ਕਰਨਾ ਪੈਂਦਾ ਹੈ। ਪੇਂਟ ਵਿਚ ਨਵੀਂ ਫਾਈਲ ਨੂੰ ਕੀਅ ਬੋਰਡ ਰਾਹੀਂ ਸੇਵ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ:

1. ਕੀਅ-ਬੋਰਡ ਤੋਂ ਕਟ੍ਰੋਲ ਪਲੱਸ ਐਸ ਕੀਅਜ਼ ਨੂੰ ਦਬਾਓ।

2. ਸੇਵ ਐਜ਼ ਡਾਇਲਾਗ ਬਾਕਸ ਵਿਚ ਫਾਈਲ ਦਾ ਨਾਂ ਟਾਈਪ ਕਰੋ।

3. ਸੇਵ ਬਟਨ ਤੇ ਕਲਿੱਕ ਕਰੋ।