Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

20 ਕਿਰਿਆਮਾਂ / science experiments for 6th and 7th class

ਕਿਰਿਆ 1 – ਰੰਗ ਬਿਰੰਗੇ ਪੱਤਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦਾ ਅਧਿਐਨ ਕਰਨਾ 





ਸਮਾਨ- ਇੱਕ ਹੀ ਕਿਸਮ ਦੇ ਪੌਦਿਆਂ ਵਾਲੇ ਦੇ ਦੋ ਗਮਲੇ, ਅਇਓਡੀਨ ਦਾ ਘੋਲ, ਲਾਲ/ਪੀਲੇ /ਭੂਰੇ ਰੰਗ ਦੇ ਪੱਤੇ, ਕਾਲੀ ਟੇਪ, ਕਲਿੱਪ ।




ਵਿਧੀ-ਇੱਕ ਹੀ ਕਿਸਮ ਦੇ ਪੌਦਿਆਂ ਦੇ ਦੋ ਗਮਲੇ ਲਓ।ਇੱਕ ਨੂੰ ਹਨੇਰੇ ਵਿੱਚ 72 ਘੰਟਿਆਂ ਲਈ ਰੱਖੋ ਅਤੇ ਦੂਜੇ ਨੂੰ ਪ੍ਰਕਾਸ਼ ਵਿੱਚ ਰੱਖੋ। ਦੋਹਾਂ ਪੌਦਿਆਂ ਦੇ ਪੱਤਿਆਂ ਤੇ ਆਇਓਡੀਨ ਘੋਲ ਦੀਆਂ ਬੂੰਦਾਂ ਪਾਓ ਅਤੇ ਆਪਣੇ ਪ੍ਰੇਖਣਾਂ ਨੂੰ ਨੋਟ ਕਰੋ। ਹੁਣ ਜਿਸ ਗਮਲੇ ਨੂੰ ਹਨੇਰੇ ਵਿੱਚ ਰੱਖਿਆ ਸੀ 3-4 ਦਿਨਾਂ ਲਈ ਪ੍ਰਕਾਸ਼ ਵਿੱਚ ਰੱਖੋ ਅਤੇ ਫਿਰ ਆਇਓਡੀਨ ਪ੍ਰੇਖਣ ਕਰੋ ਅਤੇ ਆਪਣੇ ਪ੍ਰੇਖਣਾਂ ਨੂੰ ਨੋਟ ਕਰੋ।




ਸਿੱਟਾ- ਹਰੇ ਪੱਤੇ ਤੋਂ ਇਲਾਵਾ ਹੋਰ ਰੰਗ ਦੇ ਪੱਤਿਆਂ ਵਿੱਚ ਵੀ ਕਲੋਰੋਫਿਲ ਹੁੰਦੀ ਹੈ ਪ੍ਰੰਤੂ ਇਹਨਾਂ ਪੱਤਿਆਂ ਵਿੱਚ ਮੌਜੂਦ ਲਾਲ, ਭੁੂਰੇ ਜਾਂ ਹੋਰ ਰੰਗ ਕਲੋਰੋਫਿਲ ਦੇ ਹਰੇ ਰੰਗ ਨੂੰ ਢਕ ਲੈਂਦੇ ਹਨ।





ਕਿਰਿਆ 2 – ਮ੍ਰਿਤ – ਜੀਵੀ ਪੋਸ਼ਣ ਦਾ ਅਧਿਐਨ ਕਰਨਾ


ਸਮਾਨ- ਡਬਲਰ ਰੋਟੀ ,ਵੱਡਦਰਸ਼ੀ ਲੈੱਨਜ਼ / ਸੂਖਮਦਰਸ਼ੀ

ਵਿਧੀ-ਡਬਲਰੋਟੀ ਦਾ ਇੱਕ ਟੁਕੜਾ ਲਓ ਅਤੇ ਇਸ ਨੂੰ ਪਾਣੀ ਨਾਲ ਗਿੱਲਾ ਕਰ ਲਓ ਅਤੇ ਇਸ ਨੂੰ ਕਿਸੇ ਸਿੱਲੇ ਅਤੇ ਗਰਮ ਜਗਾ ਤੇ 2-3 ਦਿਨ ਲਈ ਰੱਖੋ।ਤੁਸੀ ਦੇਖੋਗੇ ਕਿ ਇਸ ਉੱਪਰ ਰੂੰ ਵਰਗੀ ਸੰਰਚਨਾਂ ਦਿਸਣ ਲੱਗ ਪਈ ਹੈ, ਇਸਦਾ ਰੰਗ ਚਿੱਟਾ, ਭੂਰਾ ਜਾਂ ਹਰਾ ਧੱਬਿਆਂ ਦੇ ਰੂਪ ਵਿੱਚ ਵੀ ਹੋ ਸਕਦਾ ਹੈ। ਕਿਸੇ ਵੱਡਦਰਸ਼ੀ ਲੈੱਨਜ਼ ਦੀ ਸਹਾਇਤਾ ਨਾਲ ਇਹਨਾਂ ਨੂੰ ਦੇਖੋ ਅਤੇ ਆਪਣੇ ਪ੍ਰੇਖਣਾਂ ਨੂੰ ਨੋਟ ਕਰੋ।ਸੰਭਵ ਹੈ ਕਿ ਤੁਹਾਨੂੰ ਰੂੰ ਦੇ ਧਾਗਿਆਂ ਵਰਗੀਆਂ ਸੰਰਚਨਾਵਾਂ ਵਿਖਾਈ ਦੇਣ।

ਸਿੱਟਾ- ਇਹ ਜੀਵ ਉੱਲੀ ਅਖਵਾਉਦੇ ਹਨ।ਇਹ ਮਿ੍ਰਤ ਜਾਂ ਸੜਨ ਵਾਲੀਆਂ ਵਸਤੂਆਂ ਦੀ ਸਤਾ੍ਹ ਤੇ ਕੁਝ ਪਾਚਕ ਰਸਾਂ ਦਾ ਰਿਸਾਅ ਕਰਦੇ ਹਨ ਜਿਸ ਨਾਲ ਉਹ ਘੋਲ ਦੇ ਰੂਪ ਵਿੱਚ ਪਰਿਵਰਤਿਤ ਹੋ ਜਾਂਦੇ ਹਨ ਅਤੇ ਇਸ ਘੋਲ ਦਾ ਇਹ ਜੀਵ ਸੋਖਣ ਕਰ ਲੈਦੇ ਹਨ।






ਕਿਰਿਆ 3 – ਦੰਦਾਂ ਦੀਆਂ ਕਿਸਮਾਂ ਅਤੇ ਉਹਨਾਂ ਦੇ ਕਾਰਜ ਬਾਰੇ ਜਾਨਣਾ ।


ਸਮਾਨ- ਦੰਦਾਂ ਦੀ ਵਿਵਸਥਾ ਨੂੰ ਦਰਸਾਉਂਦਾ ਮਾਡਲ, ਸਮਤਲ ਦਰਪਣ, ਸੇਬ ਜਾਂ ਰੋਟੀ ਦਾ ਟੁਕੜਾ ।

ਵਿਧੀ-ਆਪਣੇ ਹੱਥਾ ਨੂੰ ਚੰਗੀ ਤਰਾ ਸਾਫ ਕਰੋ। ਦਰਪਣ ਵਿੱਚ ਦੇਖਦੇ ਹੋਏ ਆਪਣੇ ਦੰਦਾਂ ਦੀ ਗਿਣਤੀ ਕਰੋ, ਆਪਣੀ ਉਂਗਲੀ ਨਾਲ ਦੰਦਾਂ ਨੂੰ ਛੂਹ ਕੇ ਮਹਿਸੂਸ ਕਰੋ । ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਤੁਹਾਡੇ ਮੂੰਹ ਵਿੱਚ ਕੁੱਲ ਚਾਰ ਕਿਸਮ ਦੇ ਦੰਦ ਹਨ ਅਤੇ ਇਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ

1. ਕੱਟਣ ਅਤੇ ਚਿੱਬਣ ਵਾਲੇ ਦੰਦ

2. ਚੀਰਨ ਵਾਲੇ ਦੰਦ

3. ਅਗਲੀ ਦਾੜ

4. ਦਾੜ







ਕਿਰਿਆ 4 – ਸਟਾਰਚ ਤੇ ਲਾਰ ਦੇ  ਅਸਰ ਦਾ ਅਧਿਐਨ ਕਰਨਾ ।


ਸਮਾਨ- ਉਬਾਲੇ ਹੋਏ  ਚਾਵਲ, ਪਰਖਨਲੀਆਂ, ਆਇਓਡੀਨ ਦਾ ਘੋਲ, ਡਰਾਪਰ, ਪਾਣੀ ।

ਵਿਧੀ- ਦੋ ਪਰਖ ਨਲੀਆਂ ਲਓ ਅਤੇ ਇਹਨਾਂ ਨੂੰ A ਅਤੇ B ਲੇਬਲ ਕਰੋ, ਪਰਖ ਨਲੀ A ਵਿੱਚ ਇੱਕ ਚਮਚਾ ਉਬਲੇ ਚਾਵਲ ਪਾਓ। ਇੱਕ ਚਮਚਾ ਉਬਲੇ ਚਾਵਲ 3-5 ਮਿੰਟ ਮੂੰਹ ਵਿੱਚ ਚਬਾਓ ਅਤੇ ਇਹਨਾ ਨੂੰ ਦੂਜੀ ਪਰਖ ਨਲੀ B ਵਿੱਚ ਲਓ । ਦੋਹਾਂ ਪਰਖ ਨਲ਼ੀਆਂ ਵਿੱਚ 3-4 ਮਲ ਪਾਣੀ ਪਾਓ। ਹੁਣ ਦੋਹਾਂ ਪਰਖ ਨਲ਼ੀਆਂ ਵਿੱਚ ਅਇਓਡੀਨ ਦੇ ਘੋਲ ਦੀਆਂ ਬੂੰਦਾਂ ਪਾਓ ਅਤੇ ਪ੍ਰੇਖਣ ਕਰੋ।

ਸਿੱਟਾ- ਪਰਖ ਨਲੀ B ਦਾ ਰੰਗ ਬਦਲ ਕੇ ਹਲਕਾ ਜਾਮਣੀ ਜਾ ਚਿੱਟਾ ਹੋ ਜਾਵੇਗਾ । ਲਾਰ ਵਿੱਚ ਮੌਜੂਦ ਪਾਚਕ ਐਨਜਾਈਮ ਸਟਾਰਚ (ਜਲਿਟ ਪਦਾਰਥ ) ਨੂੰ ਚੀਨੀ ( ਸਰਲ ਪਦਾਰਥ ) ਵਿੱਚ ਬਦਲ ਦਿੰਦੇ  ਹਨ।




ਕਿਰਿਆ 5  –ਜੀਭ ਉੱਤੇ ਸੁਆਦ ਦੇ  ਵੱਖ-ਵੱਖ ਖੇਤਰਾਂ ਬਾਰੇ ਸਮਝਣਾ ।

ਸਮਾਨ- ਚੀਨੀ ਦਾ ਘੋਲ , ਨਮਕ ਦਾ ਘੋਲ, ਨਿੰਬੂ ਦਾ ਘੋਲ , ਨਿੰਮ   ਦੇ ਪੱਤਿਆਂ ਦਾ ਘੋਲ, ਟੁੱਥ ਪਿਕ। 
ਵਿਧੀ 
  1. ਚੀਨੀ ਦਾ ਘੋਲ, ਨਮਕ ਦਾ ਘੋਲ, ਨਿੰਬੂ ਦਾ ਘੋਲ, ਨਿੰਮ ਦੇ ਪੱਤਿਆਂ ਦਾ ਘੋਲ ਨੂੰ ਤਿਆਰ ਕਰੋ।
  2. ਆਪਣੇ ਕਿਸੇ ਮਿੱਤਰ ਦੀਆਂ ਅੱਖਾਂ ਤੇ ਪੱਟੀ ਬੰਨ ਕੇ ਉਸ ਨੂੰ ਜੀਭ ਬਾਹਰ ਕੱਢ ਕੇ ਸਿੱਧੀ ਰੱਖਣ ਨੂੰ  ਕਹੋ।
  3. ਜੀਭ ਦੇ ਵੱਖ-ਵੱਖ ਭਾਗਾਂ ਤੇ ਉਪਰੋਕਤ ਵਿੱਚੋ ਕਿਸੇ ਇੱਕ ਘੋਲ ਦੇ ਨਮੂਨੇ ਦੀਆਂ ਬੂੰਦਾਂ ਪਾਓ ਇਸ ਕੰਮ ਲਈ ਟੁੱਥ ਪਿਕ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ।ਇਸ ਕਿਰਿਆ ਨੂੰ ਹੋਰ ਘੋਲਾਂ ਨਾਲ ਵੀ ਦੁਹਰਾਓ ਅਤੇ ਹਰੇਕ ਪ੍ਰੇਖਣ ਲਈ ਨਵੇਂ  ਟੁੱਥ ਪਿਕ ਦੀ ਵਰਤੋ ਕਰੋ।
  4. ਆਪਣੇ ਮਿੱਤਰ ਨੂੰ  ਪੁੱਛੋ ਕਿ ਜੀਭ ਦੇ ਕਿਸ ਖੇਤਰ ਵਿੱਚ ਉਸ ਨੂੰ ਮਿੱਠੇ, ਨਮਕੀਨ, ਖੱਟੇ ਅਤੇ ਕੌੜੇ ਸਵਾਦ ਦਾ ਅਨੁਭਵ ਹੋਇਆ।
  5. ਆਪਣੇ ਪ੍ਰੇਖਣਾਂ ਨੂੰ  ਨੋਟ ਕਰੋ। 

ਕਿਰਿਆ 6 :  ਕੁਦਰਤੀ  ਅਤੇ ਬਨਾਉਟੀ ਰੇਸ਼ੇ 

ਸਮਾਨ- ਉੱਨ , ਕੁਦਰਤੀ  ਰੇਸ਼ਮ, ਬਨਾਉਟੀ ਰੇਸ਼ਮ, ਸਪਿਰਟ ਲੈਂਪ
ਵਿਧੀ- ਵੱਖ- ਵੱਖ ਕਿਸਮ ਦੇ ਕੱਪੜਿਆਂ ਦੇ ਕੁਝ ਟੁਕੜੇ ਲਓ ਤੁਹਾਨੂੰ ਇਹ ਦਰਜੀ ਦੀਆਂ ਦੁਕਾਨਾਂ ਤੋਂ ਅਸਾਨੀ ਨਾਲ ਮਿਲ ਜਾਣਗੇ।ਹੁਣ ਇੱਕ ਇੱਕ ਕਰਕੇ ਇਹਨਾਂ ਕੱਪੜਿਆਂ ਦੇ ਧਾਗੇ ਕੱਢੋ ਅਤੇ ਸਾਵਧਾਨੀ ਪੂਰਵਕ ਇਹਨਾਂ ਨੂੰ ਜਲਾਓ।ਜਲਦੇ ਹੋਏ ਧਾਗਿਆਂ ਦੀ ਗੰਧ ਨੂੰ ਨੋਟ ਕਰੋ, ਇਸੇ ਤਰਾਂ ਉੱਨ ਦੇ ਧਾਗੇ ਨੂੰ ਵੀ ਜਲਾਓ ਅਤੇ ਆਪਣੇ ਪ੍ਰੇਖਨਾਂ ਨੂੰ ਨੋਟ ਕਰੋ।

ਸਿੱਟਾ- ਉੱਨ ਜਲਦੇ ਸਮੇ ਥੋੜ੍ਹਾ ਧੂਆਂ ਪੈਦਾ  ਕਰਦੀ ਹੈ। ਲਾਟ ਤੋਂ ਪਾਸੇ ਕਰਨ ਤੇ ਇਹ ਜਲਣਾ ਬੰਦ ਕਰ ਦਿੰਦੀ ਹੈ ਅਤੇ ਜਲਦੇ ਸਮੇ ਇਸ ਦੀ ਗੰਧ ਵਾਲਾਂ ਦੇ ਜਲਣ ਵਰਗੀ ਹੁੰਦੀ ਹੈ। ਬਨਾਉਟੀ ਰੇਸ਼ੇ ਲੰਬੀ ਲਾਟ ਨਾਲ ਬਲਦੇ ਹਨ ਅਤੇ ਇਹ ਕਾਫੀ ਮਾਤਰਾ ਵਿੱਚ ਕਾਲਾ ਧੂੰਆਂ ਪੈਦਾ ਕਰਦੇ ਹਨ।ਕੁਦਰਤੀ ਰੇਸ਼ੇ ਜਲਦੇ ਸਮੇ ਬਹੁਤ ਘੱਟ ਧੂਆਂ ਪੈਦਾ ਕਰਦੇ ਹਨ ਅਤੇ ਇਹਨਾਂ ਦੀ ਕੋਈ ਲਾਟ ਨਹੀ ਹੁੰਦੀ।




ਕਿਰਿਆ 7 : ਵੱਖ-ਵੱਖ ਪਦਾਰਥਾਂ ਦਾ ਲਿਟਮਸ ਪੇਪਰ  ਨਾਲ ਅਧਿਐਨ ਕਰਨਾ

ਸਮਾਨ- ਨੀਲਾ ਅਤੇ ਲਾਲ ਲਿਟਮਸ ਪੇਪਰ / ਘੋਲ, ਡਰਾਪਰ, ਪਰਖਨਲੀ, ਪ੍ਰੀਖਣ ਯੋਗ ਪਦਾਰਥ
ਵਿਧੀ : 
  1. ਪਲਾਸਟਿਕ ਦੇ ਕਿਸੇ ਪਿਆਲੇ ਜਾਂ ਪਰਖ ਨਲੀ ਵਿੱਚ ਨਿੰਬੂ ਦਾ ਰਸ ਲੈ ਕੇ ਥੋੜਾ ਪਾਣੀ ਮਿਲਾਓ
  2. ਡਰਾਪਰ ਦੀ ਸਹਾਇਤਾ ਨਾਲ ਉਪਰੋਕਤ ਘੋਲ ਦੀ ਇੱਕ ਬੂੰਦ ਨੂ ਲਾਲ ਲਿਟਮਸ ਪੇਪਰ ਤੇ ਪਾਓ ਅਤੇ ਰੰਗ ਵਿੱਚ ਆ ਰਹੇ ਪਰਿਵਰਤਨ ਨੂੰ  ਨੋਟ ਕਰੋ
  3. ਇਸੇ ਪ੍ਰੀਖਣ ਨੂੰ ਨੀਲੇ ਲਿਟਮਸ ਪੇਪਰ ਨਾਲ ਵੀ ਦੁਹਰਾਓ
  4. ਇਸੇ ਤਰ੍ਹਾਂ ਇਹ ਕਿਰਿਆ ਨਲਕੇ ਦਾ ਪਾਣੀ, ਡਿਟਰਜੈਂਟ ਦਾ ਘੋਲ, ਸਾਬਣ ਦਾ ਘੋਲ, ਸਿਰਕਾ, ਚੂਨੇ ਦਾ ਪਾਣੀ ਆਦਿ ਨਾਲ ਦੁਹਰਾਓ
ਸਿੱਟਾ- ਤੇਜਾਬੀ ਸੁ ਭਾਅ ਵਾਲੇ ਪਦਾਰਥ ਨੀਲੇ ਲਿਟਮਸ ਨੂੰ ਲਾਲ ਅਤੇ ਖਾਰੀ ਪ੍ਰਕਿਰਤੀ ਵਾਲੇ ਲਾਲ ਲਿਟਮਸ ਪੇਪਰ ਨੂੰ ਨੀਲਾ ਕਰ ਦਿੰਦੇ ਹਨ



ਕਿਰਿਆ 8 –ਹਲਦੀ ਅਤੇ ਚਾਈਨਾ ਰੋਜ਼ ਦੇ ਫੁੱਲ ਦੀ ਕੁਦਰਤੀ ਸੂਚਕ ਦੇ ਰੂਪ ਵਿੱਚ ਵਰਤੋਂ

ਸਮਾਨ- ਹਲਦੀ ਪਾਊਡਰ, ਚਾਈਨਾ ਰੋਜ਼ ਦਾ ਫੁੱਲ, ਕਸ਼ੀਦਤ ਪਾਣੀ, ਬੀਕਰ, ਸਪਿਰਟ ਲੈਪ, ਬਲਾਟਿੰਗ ਪੇਪਰ ਅਤੇ ਪ੍ਰੀਖਣ ਯੋਗ ਪਦਾਰਥ ।

ਵਿਧੀ- ਚਾਈਨਾ ਰੋਜ਼ ਦੇ ਫੁੱਲ ਦੀਆਂ ਪੰਖੜੀਆਂ ਕੱਠੀਆਂ ਕਰੋ ਅਤੇ ਉਹਨਾਂ ਨੂੰ ਕਿਸੇ ਬੀਕਰ ਵਿੱਚ ਰੱਖ ਦਿਓ। ਇਸ ਵਿੱਚ ਥੋੜਾ ਗਰਮ ਪਾਣੀ ਮਿਲਾਓ। ਮਿਸ਼ਰਨ ਨੂੰ ਕੁਝ ਸਮੇ ਤੱਕ ਰੱਖੋ , ਜਦ ਤੱਕ ਪਾਣੀ ਰੰਗੀਨ ਨਾ ਹੋ ਜਾਵੇ। ਰੰਗੀਨ ਪਾਣੀ ਨੂੰ ਸੂਚਕ ਦੇ ਰੂਪ ਵਿੱਚ ਵਰਤੋ। ਸ਼ੈਪੂ ,ਨਿੰਬੂ ਦਾ ਰਸ, ਸੋਡਾ ਵਾਟਰ,ਸੋਡੀਅਮਹਾਈਡਰੋਜਨ ਕਾਰਬੋਨੇਟ ਦਾ ਘੋਲ, ਸਿਰਕਾ,ਖੰਡ ਦਾ ਘੋਲ ਅਤੇ ਨਮਕ ਦਾ ਘੋਲ ਨਾਲ ਪ੍ਰੇਖਣ ਕਰੋ ਅਤੇ ਕਾਪੀ ਵਿੱਚ ਨੋਟ ਕਰੋ। ਸਿੱਟਾ- ਤੇਜਾਬੀ ਸੁਭਾਅ ਵਾਲੇ ਚਾਈਨਾ ਰੋਜ਼ ਦੇ ਘੋਲ ਰੰਗ ਨੂੰ ਹੋਰ ਗੁਲਾਬੀ ਅਤੇ ਖਾਰੀ ਸੁਭਾਅ ਵਾਲੇ ਘੋਲ ਰੰਗ ਨੂੰ ਹਰਾ ਬਣਾ ਦਿੰਦੇ ਹਨ। ਹਲਦੀ ਖਾਰੀ ਸੁਭਾਅ ਵਾਲੇ ਘੋਲਾਂ ਨਾਲ ਕਿਰਿਆ ਕਰਕੇ ਰੰਗ ਸੰਤਰੀ ਬਣਾ ਦਿੰਦੇ ਹਨ।



ਕਿਰਿਆ 9 - ਉਦਾਸੀਕਰਨ ਦੀ ਕਿਰਿਆ ਦਾ ਅਧਿਐਨ 


ਸਮਾਨ- ਪਰਖ ਨਲੀ, ਡਰਾਪਰ, ਹਾਈਡ੍ਰੋਕਲੋਰਿਕ ਐਸਿਡ, ਸੋਡੀਅਮ

ਹਾਈਡ੍ਰੋਅਕਸਾਈਡ, ਫਿਨਾਲਫਥਲੀਨ।

ਵਿਧੀ- ਇੱਕ ਪਰਖ ਨਲੀ ਵਿੱਚ ਤਕਰੀਬਨ ਤੀਸਰਾ ਹਿੱਸਾ ਹਲਕੇ ਹਾਈਡ੍ਰੋਕਲੋਰਿਕ ਐਸਿਡ ਲਓ। ਇਸਦਾ ਰੰਗ ਨੋਟ ਕਰੋ, ਫੀਨਾਲਫਥਲੀਨ ਦਾ ਘੋਲ ਜੋ ਕਿ ਰੰਗਹੀਨ ਹੈ ਤੇਜਾਬ ਵਿੱਚ 2-3 ਬੂੰਦਾਂ ਪਾਓ ਅਤੇ ਆਏ ਪਰਿਵਰਤਨ ਨੂੰ ਨੋਟ ਕਰੋ। ਹੁਣ ਹੌਲੀ –ਹੌਲੀ ਬੂੰਦ-ਬੂੰਦ ਕਰਕੇ ਡਰਾਪਰ ਦੀ ਸਹਾਇਤਾ ਨਾਲ ਸੋਡੀਅਮ ਹਾਈਡ੍ਰੋਅਕਸਾਈਡ ਦੇ ਘੋਲ ਨੂੰ ਤੇਜਾਬ ਵਿੱਚ ਮਿਲਾਓ।ਇਹ ਕਿਰਿਆ ਉਦੋ ਤੱਕ ਜਾਰੀ ਰੱਖੋ ਜਦੋ ਤੱਕ ਇਸਦਾ ਰੰਗ ਹਲਕਾ ਗੁਲਾਬੀ ਨਾ ਹੋ ਜਾਵੇ ਇਸ ਤੋਂ ਬਾਅਦ ਸੋਡੀਅਮ ਹਾਈਡ੍ਰੋ ਅਕਸਾਈਡ ਦਾ ਘੋਲ ਮਿਲਾਉਣ ਤੇ ਰੰਗ ਗੂੜਾ ਹੁੰਦਾ ਜਾਵੇਗਾ




ਕਿਰਿਆ 10 – ਸਾਹ ਲੈਣ ਦੀ ਵਿਧੀ ਨੂੰ  ਸਮਝਣਾ

ਸਮਾਨ- ਪਲਾਸਟਿਕ ਦੀ ਬੋਤਲ, Y ਅਕਾਰ ਦੀ ਕੱਚ ਦੀ ਨਲੀ, ਗੁਬਾਰੇ,ਕਟਰ

ਵਿਧੀ-ਪਲਾਸਟਿਕ ਦੀ ਚੌੜੇ ਮੂੰਹ  ਵਾਲੀ ਇੱਕ ਬੋਤਲ ਲਓ। ਇਸ ਦੇ ਥੱਲੇ ਨੂੰ ਕੱਟ ਕੇ ਵੱਖ ਕਰ ਦਿਓ। Y ਅਕਾਰ ਦੀ ਕੱਚ ਦੀ ਇੱਕ ਨਲੀ ਲਓ, ਬੋਤਲ ਦੇ ਢੱਕਣ ਵਿੱਚ ਇੱਕ ਅਜਿਹਾ ਛੇਕ ਕਰੋ ਜਿਸ ਵਿੱਚੋ  ਇਹ ਅਸਾਨੀ ਨਾਲ ਨਿਕਲ ਜਾਵੇ। ਨਲੀ ਦੇ ਹੇਠਲੇ ਸਿਰੇ ਤੇ ਦੋ ਗੁਬਾਰੇ ਲਗਾ ਦਿਓ।ਹੁਣ ਬੋਤਲ ਦਾ ਢੱਕਣ  ਲਾ ਦਿਓ ਅਤੇ ਉਸ ਨੂੰ ਇਸ ਤਰਾ੍ਹ ਸੀਲ ਬੰਦ ਕਰ ਦਿਓ ਕਿ ਉਹ ਹਵਾ ਬੰਦ ਹੋ ਜਾਵੇ। ਬੋਤਲ ਦੇ ਖੁੱਲੇ ਥੱਲੇ ਤੇ ਰਬੜ ਦੀ ਇੱਕ ਸ਼ੀਟ ਕਿਸੇ ਰਬੜ ਬੈਡ ਦੀ ਸਹਾਇਤਾ ਨਾਲ ਖਿੱਚ ਕੇ ਬੰਨ ਦਿਓ । ਫੇਫੜਿਆਂ ਵਿੱਚ ਹੋਣ ਨਾਲ ਫੈਲਾਅ ਨੂੰ ਸਮਝਣ ਲਈ ਰਬੜ ਦੀ ਤਹਿ ਨੂੰ ਅਧਾਰ ਤੋਂ ਹੇਠਾ ਵੱਲ ਖਿਚੋ ਅਤੇ ਗੁਬਾਰਿਆਂ ਨੂੰ ਦੇਖੋ।

ਸਿੱਟਾ- ਇਸ ਮਾਡਲ ਵਿੱਚ ਗੁਬਾਰੇ ਸਰੀਰ ਦੇ ਫੇਫੜਿਆਂ ਨੂੰ ਪ੍ਰਦਰਸ਼ਿਤ ਕਰਦੇ ਹਨ।



ਕਿਰਿਆ 11 –ਨਬਜ਼ ਅਤੇ  ਦਿਲ ਦੀ ਧੜਕਣ ਦਾ ਅਧਿਐਨ

ਸਮਾਨ- ਸਟਾਪ ਵਾਚ
ਵਿਧੀ- ਆਪਣੇ ਸੱਜੇ ਹੱਥ ਦੀ ਵਿਚਕਾਰਲੀ ਅਤੇ ਪਹਿਲੀ ਉਂਗਲੀ ਨੂੰ  ਆਪਣੇ ਖੱਬੇ ਗੁੱਟ ਦੇ ਵਿਚਲੇ
ਭਾਗ ਉੱਤੇ ਰੱਖੋ। ਤੁਹਾਨੂੰ ਧੱਕ-ਧੱਕ ਮਹਿਸੂਸ ਹੋਵੇਗੀ , ਇਹ ਨਬਜ਼ ਅਖਵਾਉਦੀਂ ਹੈ ਅਤੇ ਇਹ ਧੱਮਣੀਆਂ ਵਿੱਚੋ ਵਹਿ ਰਹੇ ਖੂਨ ਦੇ ਕਾਰਣ ਪੈਦਾ ਹੁੰਦੀ ਹੈ।ਇਹ ਪਤਾ ਕਰੋ ਕਿ ਇਹ ਨਬਜ਼ ਇੱਕ ਮਿੰਟ ਵਿੱਚ  ਕਿੰਨੀ ਵਾਰ ਧੜਕਦੀ ਹੈ।

ਸਿੱਟਾ- ਇੱਕ ਬਾਲਗ ਅਤੇ ਸਿਹਤਮੰਦ ਵਿਆਕਤੀ ਦੀ ਨਬਜ਼ ਦੀ ਦਰ 72-80 ਪ੍ਰਤੀ ਮਿੰਟ ਹੁੰਦੀ ਹੈ।


ਕਿਰਿਆ 12 – ਇੱਕ ਸਧਾਰਨ ਸਟੈਥੋਸਕੋਪ ਬਣਾਉਣਾ

ਸਮਾਨ- ਕੀਫ, ਰਬੜ ਦੀ ਨਲੀ, ਗੁਬਾਰਾ, ਰਬੜਬੈਂਡ
ਵਿਧੀ- 6-7 ਸੈਟੀਮੀਟਰ ਵਿਆਸ ਦੀ ਕੋਈ ਕੀਫ ਲਓ। ਕੀਫ ਦੇ ਸਟੋਮ ਉੱਤੇ ਰਬੜ ਦੀ ਇੱਕ ਨਲੀ ( ਲਗਭਗ 50 ਸੈਟੀਮੀਟਰ ) ਨੂੰ ਕੱਸ ਕੇ ਲਾਓ। ਕੀਫ ਦੇ ਮੂੰਹ ਤੇ ਰਬੜ ਦੀ ਇੱਕ ਝਿੱਲੀ ਜਾਂ ਗੁਬਾਰੇ ਨੂੰ ਖਿੱਚਕੇ ਲਾਓ ਅਤੇ ਰਬੜ ਬੈਂਡ ਦੀ ਸਹਾਇਤਾ ਨਾਲ ਕੱਸ ਦਿਓ।ਹੁਣ ਰਬੜ ਦੀ ਨਲੀ ਦੇ ਖੁੱਲੇ ਸਿਰੇ ਨੂੰ ਆਪਣੇ ਕੰਨ ਦੇ ਕੋਲ ਰੱਖੋ।ਕੀਫ ਦੇ ਮੂੰਹ ਨੂੰ ਆਪਣੀ ਛਾਤੀ ਉੱਤੇ ਦਿਲ ਦੇ ਨੇੜੇ ਰੱਖੋ ਅਤੇ ਸਾਵਧਾਨੀ ਨਾਲ ਅਵਾਜ਼ ਸੁਨਣ ਦੀ ਕੋਸ਼ਿਸ਼ ਕਰੋ । ਇਹ ਅਵਾਜ ਦਿਲ ਦੀ ਧੜਕਣ ਦੀ ਹੈ।






ਕਿਰਿਆ 13 –ਕੋਸ਼ਿਕਾਵਾਂ ਵਿੱਚ ਪਾਣੀ ਦਾ ਪਰਿਵਹਿਣ ਦਾ ਅਧਿਐਨ


ਸਮਾਨ- ਆਲੂ, ਖੰਡ ਦਾ ਘੋਲ, ਪਿੰਨ,ਪਾਣੀ, ਬੀਕਰ

ਵਿਧੀ-ਵੱਡੇ ਅਕਾਰ ਦਾ ਇੱਕ ਆਲੂ ਲਓ ਅਤੇ ਉਸਦੀ ਉੱਪਰਲੀ ਛਿੱਲ ਉਤਾਰ ਦਿਓ। ਉਸ ਦੇ ਇੱਕ ਸਿਰੇ ਨੂੰ ਕੱਟ ਕੇ ਚਪਟਾ ਅਧਾਰ ਬਣਾ ਦਿਓ।ਹੁਣ ਦੂਜੇ ਸਿਰੇ ਤੇ ਇੱਕ ਡੂਘੀ ਖੋੜ ਬਣਾਓ। ਖੋਡ ਨੂੰ ਖੰਡ ਦੇ ਘੋਲ ਨਾਲ ਅ ੱਧ ਤੱਕ ਭਰ ਦਿਓ। ਹੁਣ ਆਲੂ ਵਿੱਚ ਇੱਕ ਪਿੰਨ ਲੰਘਾ ਕੇ ਘੋਲ ਦੇ ਪੱਧਰ ਦਾ ਨਿਸ਼ਾਨ ਲਾ ਲਓ। ਆਲੂ ਨੂੰ ਪਾਣੀ ਵਾਲੇ ਕਿਸੇ ਬੀਕਰ ਵਿੱਚ ਰੱਖ ਦਿਓ ਇਹ ਯਕੀਨ ਕਰ ਲਓ ਕਿ ਬੀਕਰ ਵਿੱਚ  ਪਾਣੀ ਦਾ ਪੱਧਰ ਪਿੰਨ ਦੇ ਪੱਧਰ ਤੋਂ ਹੇਠਾਂ ਰਹੇ। ਇਸ ਵਿਵਸਥਾ ਨੂੰ ਕੁਝ ਘੰਟਿਆਂ ਤੱਕ ਇਸੇ ਤਰ੍ਹਾਂ  ਪਿਅ ਰਹਿਣ ਦਿਓ। ਕੁਝ ਦੇਰ ਬਾਅਦ ਆਲੂ ਦੀ ਖੋੜ ਵਿੱਚ ਖੰਡ ਦੇ ਘੋਲ ਦਾ ਪੱਧਰ ਵੱਧ ਗਿਆ ਹੈ।


ਕਿਰਿਆ 14 – ਪੋਦਿਆਂ ਦੇ  ਵੱਖ-ਵੱਖ ਭਾਗਾਂ ਤੋਂ  ਨਵੇਂ ਪੌਦੇ ਉਗਾਉਣ ਦੀਆਂ ਵਿਧੀਆਂ ਦਾ ਅਧਿਐਨ 


ਸਮਾਨ- ਚਾਕੂ, ਗੁਲਾਬ ਦਾ ਪੌਦਾ,ਆਲੂ, ਅਦਰਕ ਦਾ ਟੁਕੜਾ, ਗਮਲਾ, ਮਿੱਟੀ, ਪਾਣੀ।

ਵਿਧੀ- ਗੁਲਾਬ ਜਾਂ ਚੰਪਾ ਦੇ ਪੌਦੇ ਦੀ ਇੱਕ ਟਾਹਣੀ ਨੂੰ ਉਸਦੀ ਗੰਢ ਤੋਂ ਕੱਟੋ। ਗੰਢ ਤਣੇ ਜਾਂ ਟਾਹਣੀ ਦਾ ਉਹ ਭਾਗ ਨੂੰ ਕਤਰਨ ਜਾਂ ਕਲਮ ਕਹਿੰਦੇ ਹਨ।ਹੁਣ ਕਲਮ ਨੂੰ ਮਿੱਟੀ ਵਿੱਚ ਦੱਬ ਦਿਓਅਤੇ ਇਸਦੇ ਵਾਧੇ ਨੂੰ ਦੇਖੋ।ਨੋਟ ਕਰੋ ਕਿ ਜੜ੍ਹ ਦੇ ਨਿਕਲਣ ਅਤੇ ਪੱਤਿਆਂ ਦੇ ਨਿਕਲਨ ਵਿੱਚ ਕਿੰਨੇ ਦਿਨ ਲੱਗੇ।ਇਸ ਕਿਰਿਆ ਨੂੰ ਪਾਣੀ ਨਾਲ ਭਰੇ ਬਰਤਨ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਉਗਾ ਕੇ ਦੁਹਰਾਓ ਅਤੇ ਆਪਣੇ ਪ੍ਰੇਖਣਾਂ ਨੂੰ  ਨੋਟ ਕਰੋ। ਅਸੀ ਕਲੀਆਂ ਤੋਂ ਫੁੱਲਾਂ ਨੂੰ ਖਿੜਦੇ ਵੇਖਿਆ ਹੈ, ਕਲੀਆਂ ਤੋਂ ਇਲਾਵਾ ਪੱਤਿਆਂ ਦੀ ਬਗਲ ਵਿੱਚ (ਪੱਤੇ ਦੇ ਗੰਢ ਨਾਲ ਜੁੜਨ ਵਾਲਾ ਬਿੰਦੂ ) ਕਲੀਆਂ ਹੁੰਦੀਆਂ ਹਨ, ਇਹ ਅੰਕੁਰਾਂ ਦੇ ਰੂਪ ਵਿੱਚ  ਵਿਕਸਿਤ ਹੁੰਦੀਆਂ ਹਨ ਅਤੇ ਅੱਖ ਅਖਵਾਉਦੀਆਂ ਹਨ । ਕਲੀ ਵਿੱਚ ਇੱਕ ਛੋਟਾ ਤਣਾ ਹੁੰਦਾ ਹੈ ਜਿਸ ਦੇ ਚੌਹਾਂ ਪਾਸਿਆਂ ਤੇ ਕੋਮਲ ਪੱਤੇ ਇੱਕ ਦੂਜੇ ਉੱਤੇ ਮੁੜੇ ਰਹਿੰਦੇ ਹਨ । ਤਾਜ਼ਾ ਆਲੂ ਲਓ , ਵੱਡਦਰਸ਼ੀ ਲੈਨਜ਼ ਦੀ ਸਹਾਇਤਾ ਨਾਲ ਇਸ ਉੱਤੇ ਪਏ ਧੱਬਿਆ ਨੂੰ ਦੇਖੋ।ਤੁਹਾਨੂੰ
ਇਸ ਉੱਪਰ ਕਲੀਆਂ ਦਿਖਾਈ ਦੇ ਸਕਦੀਆਂ ਹਨ, ਧੱਬਿਆਂ ਨੂੰ ਅੱਖਾਂ ਵੀ ਕਹਿੰਦੇ ਹਨ। ਆਲੂ ਦੇ ਕੁਝ ਟੁਕੜੇ ਕੱਟੋ ਜਿਨ੍ਹਾਂ  ਵਿੱਚ ਇੱਕ ਅੱਖ ਜਰੂਰ ਹੋਵੇ ਅਤੇ ਉਹਨਾਂ ਨੂੰ ਮਿੱਟੀ ਵਿੱਚ ਦੱਬ ਦਿਓ, ਉਸ ਥਾਂ ਤੇ ਕੁਝ ਦਿਨ ਤੱਕ ਪਾਣੀ ਪਾਉਦੇਂ ਰਹੋ ਤੁਸੀ ਉੱਭਰੀਆਂ ਹੋਈਆਂ ਰਚਨਾਵਾਂ ਦੇਖੋਗੇ। ਇਸੇ ਤਰਾਂ ਅਸੀ ਅਦਰਕ ਅਤੇ ਹਲਦੀ ਵੀ ਉਗਾ ਸਕਦੇ ਹਾਂ।



ਕਿਰਿਆ 15  – ਪੁਕੇਸਰ ਅਤੇ ਇਸਤਰੀ ਕੇਸਰ ਦੇ ਵੱਖ-ਵੱਖ ਭਾਗਾਂ ਦਾ ਅਧਿਐਨ 


ਸਮਾਨ- ਸਰੋਂ , ਚਾਈਨਾ ਰੋਜ਼ ਜ਼ਾ ਪਿਟੂਨੀਆ ਦਾ ਫੁੱਲ , ਬਲੇਡ,ਡਾਇਸੈਕਟਿੰਗ ਮਾਈਕ੍ਰੋਸਕੋਪ

ਵਿਧੀ- ਸਰੋਂ ,ਚਾਈਨਾ ਰੋਜ ਜਾਂ ਪਿਟੂਨੀਆਂ ਦਾ ਕੋਈ ਫੁੱਲ ਲਓ ਅਤੇ ਇਸਦੇ ਜਣਨ ਅੰਗਾਂ ਨੂੰ ਵੱਖ-ਵੱਖ ਕਰੋ। ਪੁੰਕੇਸਰ ਅਤੇ ਇਸਤਰੀ ਕੇਸਰ ਦੇ ਵੱਖ-ਵੱਖ ਭਾਗਾਂ ਦਾ ਅਧਿਐਨ ਕਰੋ। ਸਿੱਟਾ- ਅਜਿਹੇ ਫੁੱਲ ਜਿਨ੍ਹਾਂ ਵਿੱਚ ਜਾਂ ਤਾਂ ਸਿਰਫ ਪੁਕੇਸਰ ਜਾਂ ਸਿਰਫ ਇਸਤਰੀ ਕੇਸਰ ਮੌਜੂਦ ਹਨ, ਇੱਕ ਲਿੰਗੀ ਫੁੱਲ ਅਖਵਾਉਂਦੇ ਹਨ ।ਜਿਨਾ੍ਹ ਫੁੱਲਾਂ ਵਿੱਚ ਪੁਕੇਸਰ ਅਤੇ ਇਸਤਰੀ ਕੇਸਰ ਦੋਵੇਂ ਹੁੰਦੇ ਹਨ, ਦੋ ਲਿੰਗੀ ਫੁੱਲ ਅਖਵਾਉਂਦੇ ਹਨ।ਮੱਕੀ ,ਪਪੀਤਾ ਅਤੇ ਖੀਰੇ ਦੇ ਪੌਦੇ ਵਿੱਚ ਇੱਕ ਲਿੰਗੀ ਫੁੱਲ ਹੁੰਦੇ ਹਨ ਜਦਕਿ ਸਰੋ੍ਹਂ , ਗੁਲਾਬ ਅਤੇ ਪਿਟੂਨੀਆਂ ਦੇ ਪੌਦਿਆਂ ਵਿੱਚ ਦੋ ਲਿੰਗੀ ਫੁੱਲ ਹੁੰਦੇ ਹਨ। ਨਰ ਅਤੇ ਮਾਦਾ ਇੱਕ ਲਿੰਗੀ ਫੁੱਲ ਦੋਵੇਂ ਇੱਕ ਹੀ ਪੌਦੇ ਵਿੱਚ ਮੌਜੂਦ ਹੋ ਸਕਦੇ ਹਨ।ਪਰਾਗਕੋਸ਼ ਵਿੱਚ ਪਰਾਗਕਣ ਹੁੰਦੇ ਹਨ,ਜੋ ਨਰ ਯੁਗਮਕਾਂ ਨੂੰ ਬਣਾਉਦੇ ਹਨ। ਅੰਡ ਪੁੰਜ ਵਿੱਚ ਪ੍ਰਾਗਕਣ ਗ੍ਰਾਹੀ,ਪ੍ਰਾਗਕਣ ਵਹਿਣੀ ਅਤੇ ਅੰਡਕੋਸ਼ ਹੁੰਦੇ ਹਨ।ਅੰਡਕੋਸ਼ ਵਿੱਚ ਇੱਕ ਜਾਂ ਵੱਧ ਬੀਜ ਅੰਡੇ  ਹੁੰਦੇ ਹਨ। ਮਾਦਾ ਯੁਗਮਕ ਜਾਂ ਅੰਡੇ ਦਾ ਨਿਰਮਾਣ ਬੀਜ ਅੰਡ ਵਿੱਚ ਹੁੰਦਾ ਹੈ।ਲਿੰਗੀ ਜਨਣ ਵਿੱਚ ਨਰ ਅਤੇ ਮਾਦਾ ਯੁਗਮਕਾਂ ਦੇ ਸੁਮੇਲ ਨਾਲ ਯੁਗਮਜ ਬਣਦਾ ਹੈ।




ਕਿਰਿਆ 16  –ਇੱਕ  ਪੈਡੂਲਮ ਬਣਾਉਣਾ ਅਤੇ  ਇਸਦਾ ਅਵਰਤਕਾਲ ਪਤਾ ਕਰਨਾ 


ਸਮਾਨ- ਪਤਲਾ ਮਜਬੂਤ ਧਾਗਾ, ਧਾਤ ਦੀ ਛੋਟੀ ਗੋਲੀ  (ਬਾਬ), ਵਿਰਾਮ ਘੜੀ, ਸਟੈਂਡ ਗੇਂਦ ਆਦਿ

ਵਿਧੀ- ਲਗਭਗ ਇੱਕ ਮੀਟਰ ਲੰਬਾ ਧਾਗਾ ਲਓ, ਇਸਨੂੰ ਬਾਬ ਨਾਲ ਬੰਨ੍ਹ ਕੇ ਇੱਕ ਸਧਾਰਨ ਪੈਡੂਲਮ ਬਣਾਓ ਜੇਕਰ ਨੇੜੇ ਕੋਈ ਪੱਖਾ ਚੱਲ ਰਿਹਾ ਹੈ ਤਾਂ ਬੰਦ ਕਰ ਲਓ, ਧਾਗੇ ਦੇ ਦੂਜੇ ਸਿਰੇ ਨੂੰ ਸਟੈਂਡ ਨਾਲ ਬੰਨ੍ਹ ਦਿਓ ਬਾਬ ਨੂੰ ਵਿਰਾਮ ਅਵਸਥਾ (ਮੱਧ ਸਥਿਤੀ) ਵਿੱਚ ਆਉਣ ਦਿਓ ਅਤੇ ਮੱਧ ਸਥਿਤੀ ਦੇ ਬਿਲਕੁੱਲ ਹੇਠਾਂ ਫਰਸ਼ ਤੇ ਨਿਸ਼ਾਨ ਲਗਾਓ ਸਟਾਪ ਵਾਚ ਦੀ ਸਹਾਇਤਾ ਨਾਲ ਪੈਡੂਲਮ ਦਾ ਆਵਰਤ ਕਾਲ ਨੋਟ ਕਰਨ ਦੀ ਕੋਸ਼ਿਸ਼ ਕਰੋ । ਪੈਡੂਲਮ ਨੂੰ ਗਤੀ ਵਿੱਚ ਲਿਆਉਣ ਲਈ ਗੋਲੇ ਨੂੰ  ਫੜੋ ਅਤੇ ਇਸਨੂੰ ਹੌਲੀ ਜਿਹੀ ਇੱਕ ਪਾਸੇ ਲੈ ਜਾਓ, ਇਹ ਯਕੀਨੀ ਬਣਾਓ ਕਿ ਧਾਗਾ ਪੂਰਾ ਖਿੱਚਿਆ ਹੋਇਆ ਹੋਵੇ ਅਤੇ ਇਸਨੂੰ ਹੌਲੀ ਜਿਹੀ ਬਿਨਾ ਕਿਸੇ ਧੱਕੇ ਦੇ ਛੱਡੋ । ਪੈਡੂਲਮ ਦੁਆਰਾ ਪੂਰੇ ਕੀਤੇ 20 ਡੋਲਨਾਂ ਲਈ ਲੱਗਿਆ ਸਮਾ ਨੋਟ ਕਰੋ।



ਕਿਰਿਆ 17  –ਫਰਸ਼ ਤੇ ਰਿੜਦੀ ਗੇਂਦ ਦੀ ਚਾਲ ਪਤਾ ਕਰਨਾ

ਸਮਾਨ- ਚਾਕ, ਫੀਤਾ, ਘੜੀ ਜਾ ਸਟਾਪ ਵਾਚ,ਗੇਂਦ ਆਦਿ
ਵਿਧੀ-ਚਾਕ ਦੇ ਪਾਊਡਰ ਜਾ ਚੂਨੇ ਦੀ ਸਹਾਇਤਾ ਨਾਲ ਜਮਾਤ ਦੀ ਫਰਸ਼ ਤੇ ਲਗਭਗ 5 ਮੀਟਰ ਦੀ ਦੂਰੀ ਤੇ ਨਿਸ਼ਾਨ ਲਗਾਓ ਇੱਕ ਨਿਸ਼ਾਨ ਨੂੰ ਅਰੰਭਿਕ ਬਿੰਦੂ ਅਤੇ ਦੂਜੇ ਨੂੰ ਅੰਤਿਮ ਬਿੰਦੂ ਮੰਨ ਲਓ ਆਪਣੇ ਦੋਸਤ ਨੂੰ ਗੇਂਦ ਅਰੰਭਿਕ ਬਿੰਦੂ ਤੋਂ ਅੰਤਿਮ ਬਿੰਦੂ ਤੱਕ ਰੋੜ੍ਹਨ ਲਈ ਕਹੋ, ਧਿਆਨ ਰਹੇ ਕਿ ਗੇਂਦ ਸਿੱਧੀ ਰੇਖਾ ਵਿੱਚ ਗਤੀ ਕਰੇ। ਗੇਂਦ ਦੁਆਰਾ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਜਾਣ ਲਈ ਲੱਗੇ ਸਮੇ ਨੂੰ ਨੋਟ ਕਰੋ।
ਸਿੱਟਾ-
                          ਗੇਂਦ ਦੁਆਰਾ ਤਹਿ ਕੀਤੀ ਦੂਰੀ
 ਗੇਂਦ ਦੀ ਚਾਲ =   ---------------------------
                                  ਲੱਗਿਆ ਸਮਾ





ਕਿਰਿਆ 18 –ਬਿਜਲੀ ਧਾਰਾ ਦੇ  ਤਾਪਨ ਪ੍ਰਭਾਵ ਦਾ ਅਧਿਐਨ ਕਰਨਾਂ 

ਸਮਾਨ- ਬਿਜਲਈ ਸੈੱਲ, ਬਲਬ,ਤਾਂਬੇ ਦੀ ਤਾਰ,ਨਾਈਕ੍ਰੋਮ ਦੀ ਤਾਰ
ਵਿਧੀ- ਲਗਭਗ 10 ਸੈਟੀਮੀਟਰ ਲੰਬੀ ਨਾਈਕ੍ਰੋਮ ਦੀ ਤਾਰ ਲਓ ਅਤੇ ਇਸਨੂੰ ਦੋ ਕਿੱਲ੍ਹਾਂ ਵਿੱਚ ਬੰਨੋ । ਹੱਥ ਨਾਲ ਸਪੱਰਸ਼ ਕਰਕੇ ਤਾਰ ਦਾ ਤਾਪਮਾਨ ਨੋਟ ਕਰੋ, ਕਿੱਲਾਂ ਤਾਰ ਜੋੜ ਕੇ ਇਸਦੇ ਦੂਜੇ ਸਿਰੇ ਨੂੰ ਬੈਟਰੀ ਨਾਲ ਜੋੜੋ ਅਤੇ ਸਵਿੱਚ ਨੂੰ ਆਨ ਕਰੋ । ਹੁਣ ਦੁਬਾਰਾ ਫਿਰ ਤਾਰ ਦਾ ਤਾਪਮਾਨ ਨੋਟ ਕਰੋ । ਤਾਰ ਅੱਗੇ ਨਾਲੋ ਗਰਮ ਮਹਿਸੂਸ ਹੋਵੇਗੀ। 

ਸਿੱਟਾ- ਜਦੋ ਕਿਸੇ ਤਾਰ ਵਿੱਚੋ ਬਿਜਲਈ ਧਾਰਾ ਵਹਿੰਦੀ ਹੈ ਤਾਂ ਉਹ ਗਰਮ ਹੋ ਜਾਂਦੀ ਹੈ ਇਸਨੂੰ  ਬਿਜਲਈ ਧਾਰਾ ਦਾ ਤਾਪਨ  ਪ੍ਰਭਾਵ ਕਹਿੰਦੇ ਹਨ । ਬਿਜਲਈ ਹੀਟਰ, ਬਿਜਲਈ ਪ੍ਰੈਸ,ਟੋਸਟਰ ਅਤੇ ਹੇਅਰ ਡਰਾਇਅਰ ਇਸੇ ਪ੍ਰਭਾਵ ਤੇ ਅਧਾਰਿਤ ਹਨ ।


ਕਿਰਿਆ 19 –ਬਿਜਲੀ ਧਾਰਾ ਦੇ  ਚੁੰਬਕੀ ਪ੍ਰਭਾਵ ਦਾ ਅਧਿਐਨ ਕਰਨਾ 

ਸਮਾਨ- ਖਾਲੀ ਮਾਚਿਸ ਦੀ ਡੱਬੀ, ਚਾਲਕ ਤਾਰ, ਚੁੰਬਕੀ ਕੰਪਾਸ, ਬਿਜਲਈ ਸੈੱਲ, ਬਲਬ, ਸਵਿੱਚ।
ਵਿਧੀ- ਵਰਤੀ ਹੋਈ ਮਾਚਿਸ ਦੀ ਡੱਬੀ ਦੀ ਹੱਤੇ ਦੀ ਟਰੇ ਲਓ। ਇਸਦੇ ਦੋਹਾਂ ਪਾਸਿਆਂ ਤੋਂ ਬਿਜਲੀ ਦੀ ਤਾਰ ਦੇ ਕੁੱਝ ਫੇਰੇ ਲਪੇਟੋ।ਟਰੇ ਵਿੱਚ ਇੱਕ ਛੋਟੀ ਚੁੰਬਕੀ ਸ ੂਈ ਰੱਖੋ ਹੁਣ ਇਸ ਤਾਰ ਦੇ ਸੁਤੰਤਰ ਸਿਰਿਆਂ ਨੂੰ ਬੈਟਰੀ ਨਾਲ ਜੋੜੋ ਅਤੇ ਸਵਿੱਚ ਨੂੰ ਆਨ ਕਰੋ। ਬਿਜਲਈ ਧਾਰਾ ਪ੍ਰਵਾਹਿਤ ਹੁਦਿੰਆ ਹੀ ਚੁੰਬਕੀ ਸੂਈ ਵਿਖੇਪਿਤ ਹੋਵੇਗੀ।

ਸਿੱਟਾ-ਚੁੰਬਕੀ ਸੂਈ ਇੱਕ ਛੋਟਾ ਚੁੰਬਕ ਹੈ ਜੋ ਕਿ ਉਸੇ ਤਰ੍ਹਾਂ  ਹੀ ਵਿਖੇਪਿਤ ਹੁੰਦੀ ਹੈ ਜਿਸ ਤਰ੍ਹਾਂ  ਜਦੋ ਅਸੀ ਇਸ ਕੋਲ ਕੋਈ  ਚੁੰਬਕੀ ਪਦਾਰਥ ਲੈ ਕੇ ਆਉਦੇ ਹਾਂ,ਇਸ ਦਾ ਮਤਲਬ ਇਹ ਹੈ ਕਿ ਬਿਜਲਈ ਧਾਰਾ ਪ੍ਰਵਾਹਿਤ  ਹੁੰਦਿਆ ਹੀ ਤਾਰ ਦੇ ਆਸ ਪਾਸ ਚੁੰਬਕੀ ਖੇਤਰ ਪੈਦਾ ਹੋ ਗਿਆ ਹੈ। ਇਸ ਨੂੰ ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ ਕਹਿੰਦੇ ਹਨ।




ਕਿਰਿਆ – ਬਿਜਲ ਚੁੰਬਕ ਬਣਾਉਣਾ 

ਸਮਾਨ- ਬੈਟਰੀ ਜਾਂ ਸੈੱਲ, ਲੋਹੇ  ਦਾ ਕਿੱਲ,ਤਾਂਬੇ ਦੀ ਤਾਰ, ਲੋਹੇ ਦੀ ਪਿੰਨ
ਵਿਧੀ- ਲਗਭਗ 6-10 ਸੈਟੀਮੀਟਰ ਲੰਬੀ ਲੋਹੇ ਦੀ ਇੱਕ ਕਿੱਲ ਲਓ। ਇਸ ਉੱਪਰ (ਪਲਾਸਟਿਕ,ਕੱਪੜਾ ਜਾਂ ਅਨੈਮਲ ਲੇਪਿਤ) ਤਾਂਬੇ ਦੀ ਤਾਰ ਲਪੇਟੋ ਅਤੇ ਇਸਦੇ ਸੁਤੰਤਰ ਸਿਰਿਆਂ ਨੂੰ ਸਵਿੱਚ ਵਿੱਚੋ  ਦੀ ਲੰਘਾ ਕੇ ਬੈਟਰੀ ਨਾਲ ਜੋੜੋ। ਕੁਝ ਪਿੰਨ ਇਸਦੇ ਕੋਲ ਰੱਖੋ ਅਤੇ ਸਵਿੱਚ ਆਨ ਕਰੋ ਅਸੀ ਦੇਖਦੇ ਹਾ ਕਿ ਸਵਿੱਚ ਆਨ ਕਰਦੇ ਹੀ ਪਿੰਨ ਲੋਹੇ ਦੀ ਕਿੱਲ ਨਾਲ ਜੁੜ ਜਾਂਦੇ ਹਨ ਅਤੇ ਸਵਿੱਚ ਆਫ ਹੁੰਦਿਆ ਹੀ ਥੱਲੇ ਡਿੱਗ ਪੈਂਦੇ ਹਨ। ਇਥੇ  ਲੋਹੇ ਦਾ ਕਿੱਲ ਚੁੰਬਕ ਦੀ ਤਰ੍ਹਾਂ  ਵਿਵਹਾਰ ਕਰ ਰਿਹਾਂ ਹੈ ਜਿਸ ਨੂੰ ਬਿਜਲ ਚੁੰਬਕ ਕਹਿੰਦੇ ਹਨ, ਇਸ ਦੀ ਵਰਤੋਂ ਕਬਾੜ ਦੇ ਢੇਰ ਵਿੱਚੋ ਲੋਹੇ ਨੂੰ ਵੱਖ ਕਰਨ ਲਈ, ਕਾਰਖਾਨਿਆਂ ਵਿੱਚ ਲੋਹੇ ਦੇ ਬਲਾਕ ਉਠਾਉਣ ਅਤੇ ਡਾਕਟਰ ਦੁਆਰਾ ਅੱਖ ਵਿੱਚ ਪਏ ਚੁੰਬਕੀ ਪਦਾਰਥਾਂ ਦੇ ਟੁਕੜੇ ਬਾਹਰ ਕੱਢਣ ਲਈ ਕੀਤੀ ਜਾਦੀ ਹੈ।