Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -3 ਵਿੰਡੋਜ਼ ਨਾਲ਼ ਜਾਣ-ਪਛਾਣ 6th class

ਖਾਲੀ ਥਾਵਾਂ


1. ਕੰਪਿਊਟਰ ਦੀ ਮੁਢਲੀ ਸਕਰੀਨ ਨੂੰ ਡੈਸਕਟਾਪ  ਕਿਹਾ ਜਾਂਦਾ ਹੈ।
2. ਡੈੱਸਕਟਾਪ ਦੇ ਹੇਠਲੇ ਪਾਸੇ ਲੇਟਵੀਂ ਬਾਰ ਨੂੰ ਟਾਸਕ ਬਾਰ  ਕਿਹਾ ਜਾਂਦਾ ਹੈ।
3. ਵਿੰਡੋ ਦੇ ਉੱਪਰਲੇ ਪਾਸੇ ਨਜ਼ਰ ਆਉਂਦੀ ਬਾਰ ਨੂੰ ਟਾਈਟਲ ਬਾਰ  ਕਿਹਾ ਜਾਂਦਾ ਹੈ।
4. ਡਿਲੀਟ ਕੀਤੀਆਂ ਹੋਈਆਂ ਫ਼ਾਈਲਾਂ  ਰੀਸਾਈਕਲ ਬਿੰਨ ਵਿੱਚ ਚਲੀਆਂ ਜਾਂਦੀਆਂ ਹਨ।
5. ਕਲੋਜ਼  ਬਟਨ ਦੀ ਵਰਤੋਂ ਵਿੰਡੋਜ਼ ਨੂੰ ਬੰਦ ਕਰਨ ਲਈ ਕੀਤੀ ਜਾਂਦੀ ਹੈ।

ਸਹੀ ਗ਼ਲਤ 


1. ਵਿੰਡੋਜ਼ ਇੱਕ ਆਪਰੇਟਿੰਗ ਸਿਸਟਮ ਹੈ।     ( ਸਹੀ  )
2. ਵਿੰਡੋਜ਼ ਦੀ ਮੁਢਲੀ ਸਕਰੀਨ ਨੂੰ ਮਾਈ ਕੰਪਿਊਟਰ ਕਿਹਾ ਜਾਂਦਾ ਹੈ।   (  ਗਲਤ   )
3. ਮਾਈ ਕੰਪਿਊਟਰ ਸਾਨੂੰ ਸਾਡੇ ਕੰਪਿਊਟਰ ਵਿੱਚ ਲੱਗੀਆਂ ਡਰਾਈਵਜ਼ ਨੂੰ ਦੇਖਣ ਵਿੱਚ ਮਦਦ ਕਰਦਾ
ਹੈ।   ( ਸਹੀ  )
4. ਮੈਕਸੀਮਾਈਜ਼ ਬਟਨ ਸਾਨੂੰ ਵਿੰਡੋ ਨੂੰ ਵੱਡਾ ਕਰਨ ਵਿੱਚ ਮਦਦ ਕਰਦਾ ਹੈ।  ( ਸਹੀ  )
5. ਮਾਈ ਡਾਕੂਮੈਂਟ ਆਈਕਾਨ ਵਿੱਚ ਫ਼ਾਈਲ ਅਤੇ ਫ਼ੋਲਡਰ ਹੁੰਦੇ ਹਨ।   ( ਸਹੀ  )
6. ਸਾਨੂੰ ਆਪਣੇ ਕੰਪਿਊਟਰ ਨੂੰ ਸਿੱਧਾ ਪਾਵਰ ਬਟਨ ਤੋਂ ਬੰਦ ਕਰਨਾ ਚਾਹੀਦਾ ਹੈ।  (  ਗਲਤ   )

ਛੋਟੇ ਪ੍ਰਸ਼ਨ 


ਪ੍ਰਸ਼ਨ . ਆਪਰੇਟਿੰਗ ਸਿਸਟਮ ਕੀ ਹੁੰਦਾ ਹੈ?  

ਉੱਤਰ : ਆਪਰੇਟਿੰਗ ਸਿਸਟਮ ਮੁੱਖ ਤੌਰ 'ਤੇ ਕੰਪਿਊਟਰ ਨੂੰ ਚਲਾਉਂਦਾ ਹੈ ਅਤੇ ਨਾਲ਼ ਹੀ ਹੋਰ ਪ੍ਰੋਗਰਾਮਾਂ ਨੂੰ ਵੀ ਚੱਲਣ ਦੀ ਪ੍ਰਵਾਨਗੀ ਦਿੰਦਾ ਹੈ। ਸਭ ਤੋਂ ਮਹਤੱਵਪੂਰਨ ਪ੍ਰੋਗਰਾਮ ਹੁੰਦਾ ਹ । ਆਪਰੇਟਿੰਗ ਸਿਸਟਮ ਇੱਕ ਸਾਫ਼ਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕਿ ਕੰਪਿਊਟਰ-ਹਾਰਡਵੇਅਰ ਨੂੰ ਕੰਪਿਊਟਰ-ਸਾਫ਼ਟਵੇਅਰ ਦੇ ਨਾਲ਼ ਸੰਪਰਕ  ਕਰਨ ਅਤੇ ਆਪਰੇਟ ਕਰਨ ਦੇ ਯੋਗ ਬਣਾਉਂਦਾ ਹੈ।"। ਡਾਸ, ਵਿੰਡੋਜ਼, ਲਾਇਨੈਕਸ ਆਦਿ ਆਪਰੇਟਿੰਗ ਸਿਸਟਮਾਂ ਦੀਆਂ ਉਦਾਹਰਣਾਂ ਹਨ

ਪ੍ਰਸ਼ਨ . ਵਿੰਡੋਜ਼ ਕੀ ਹੈ?

ਉੱਤਰ : ਵਿੰਡੋਜ਼  ਇਕ ਆਪਰੇਟਿੰਗ ਸਿਸਟਮ ਹੈ। ਇਸ ਤੋਂ ਬਿਨਾ ਕੰਪਿਊਟਰ ਨੂੰ ਚਲਾਉਣਾ ਨਾ ਮੁਨਕਿਨ  ਹੈ ।  ਇਹ ਕੰਪਿਊਟਰ ਨੂੰ ਸਟਾਰਟ ਕਰਨ ਲਈ ਇੱਕ ਸਿਸਟਮ ਸਾਫਟਵੇਅਰ ਹੈ। ਇਹ ਕੰਪਿਊਟਰ ਨਾਲ ਕੰਮ ਕਰਨ ਲਈ ਸਾਨੂੰ  ਗ੍ਰਾਫਿਕਲ ਯੂਜ਼ਰ ਇੰਟਰਫੇਸ ਮੁਹਈਆ ਕਰਵਾਉਂਦਾ ਹੈ। ਆਪਰੇਟਿੰਗ ਸਿਸਟਮ ਹੀ ਕੰਪਿਊਟਰ ਨੂੰ ਯੂਜ਼ਰਸ ਦੇ ਫਰੈਂਡਲੀ ਬਣਾਂਦਾ ਹੈ । 

ਪ੍ਰਸ਼ਨ . ਡੈੱਸਕਟਾਪ ਕੀ ਹੁੰਦਾ ਹੈ?


ਉੱਤਰ : ਕੰਪਿਊਟਰ ਸਟਾਰਟ ਹੋਣ ਤੋਂ ਬਾਅਦ  ਨਜ਼ਰ ਆਉਣ ਵਾਲੀ ਮੁਢਲੀ ਸਕ੍ਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ। ਇਸ ਸਕ੍ਰੀਨ ਵਿਚ ,ਆਈਕਾਨਜ਼ , ਟਾਸਕ ਬਾਰ ਅਤੇ ਸ਼ਾਰਟਕੱਟ ਹੁੰਦੇ ਹਨ 

ਪ੍ਰਸ਼ਨ : ਆਈਕਾਨਜ਼ ਕੀ ਹੁੰਦੇ ਹਨ? ਕੋਈ ਤਿੰਨ ਆਈਕਾਨਜ਼ ਦੇ ਨਾਮ ਲਿਖੋ ?


ਉੱਤਰ : ਕੰਪਿਊਟਰ ਦੀ ਮੁਢਲੀ ਸਕ੍ਰੀਨ ਡੈਸਕਟਾਪ ਤੇ ਨਜ਼ਰ ਆਉਣ ਵਾਲੀਆਂ ਛੋਟੀਆਂ ਤਸਵੀਰਾਂ ਨੂੰ ਆਈਕਾਨਜ਼ ਕਿਹਾ ਜਾਂਦਾ ਹੈ। ਜਿਵੇ  ਮਾਈ ਕੰਪਿਊਟਰ , ਨੈਟਵਰਕ, ਰੀਸਾਈਕਲ-ਬਿੰਨ

ਪ੍ਰਸ਼ਨ . ਵਿੰਡੋਜ਼ ਦੇ ਵੱਖਰੇ-ਵੱਖਰੇ ਭਾਗਾਂ ਦੇ ਨਾਂ ਲਿਖੋ ?

ਉੱਤਰ :ਵਿੰਡੋਜ਼ ਦੇ ਭਾਗ ਹੇਠ ਲਿਖੇ ਹਨ:
1. ਟਾਈਟਲ ਬਾਰ 
2. ਮੀਨੂੰ ਬਾਰ 
3. ਟੂਲ ਬਾਰ 
4. ਸਕਰੋਲ ਬਾਰ

ਪ੍ਰਸ਼ਨ : ਟਾਸਕ ਬਾਰ ਦੇ ਸ਼ੋਅ-ਡੈੱਸਕਟਾਪ ਬਟਨ ਬਾਰੇ ਦੱਸੋ ?

ਉੱਤਰ : ਸ਼ੌਅ-ਡੈਸਕਟਾਪ ਬਟਨ ਦੀ ਮਦਦ ਨਾਲ ਚਲਦੇ ਪ੍ਰੋਗਰਾਮਜ਼ ਨੂੰ  ਮਿਨੀਮਾਈਜ਼ ਕਰਕੇ  ਡੈਸਕਟਾਪ ਨੂੰ ਦੇਖਿਆ ਜਾ ਸਕਦਾ ਹੈ ਇਹ  ਟਾਸਕਬਾਰ ਦੇ ਖੱਬੇ ਪਾਸੇ ਮੌਜੂਦ ਹੁੰਦਾ ਹੈ। 

ਵੱਡੇ ਪ੍ਰਸ਼ਨ

ਪ੍ਰਸ਼ਨ : ਟਾਸਕ ਬਾਰ ਦੀ ਵਿਆਖਿਆ ਕਰੋ ?

ਉੱਤਰ : ਕੰਪਿਊਟਰ ਦੀ ਮੁਢਲੀ ਸਕ੍ਰੀਨ ਡੈੱਸਕਟਾਪ ਦੇ ਸਭ ਤੋਂ ਹੇਠਲੇ ਪਾਸੇ ਦਿਖਾਈ ਦੇਣ ਵਾਲੀ  ਲੇਟਵੀਂ ਬਾਰ ਨੂੰ  ਟਾਸਕ ਬਾਰ ਕਿਹਾ ਜਾਂਦਾ ਹੈ। ਇਸਦੇ ਦੇ ਖੱਬੇ ਪਾਸੇ ਸਟਾਰਟ ਬਟਨ ਹੁੰਦਾ ਹੈ , ਕੁਇੱਕ ਲਾਂਚ
ਆਇਕਾਨਜ਼, ਐਕਟਿਵ ਪ੍ਰੋਗਰਾਮ, ਇਸ ਦੇ ਸਾਜੇ ਪਾਸੇ ਇੱਕ ਨੋਟੀਫਿਕੇਸ਼ਨ ਏਰੀਆ ਅਤੇ ਡੇਟ ਐਂਡ ਟਾਈਮ ਹੁੰਦੇ ਹਨ

ਪ੍ਰਸ਼ਨ : ਹੇਠਾਂ ਦਰਸਾਏ ਆਈਕਾਨਜ਼ ਦੀ ਵਿਆਖਿਆ ਕਰੋ ?

ਉੱਤਰ : ਇਹਨਾਂ ਤਿੰਨ ਆਈਕਾਨਜ਼ ਦੀ ਵਿਆਖਿਆ ਹੇਠ ਅਨੁਸਾਰ ਹੈ
ਮਾਈ ਕੰਪਿਊਟਰ :  ਇਸ ਆਈਕਾਨ  ਦੀ ਵਰਤੋਂ ਕੰਪਿਊਟਰ ਵਿਚ ਮੌਜੂਦ ਫ਼ਾਈਲਾਂ, ਫੋਲਡਰਾਂ ਅਤੇ ਡਰਾਈਵਜ਼ ਨੂੰ ਦੇਖਣ ਜਾਂ ਇਹਨਾਂ ਉਪਰ ਕੰਮ ਕਰਨ ਲਈ ਕੀਤੀ ਜਾਂਦੀ ਹੈ।
ਨੈਟਵਰਕ :  ਇਸ ਆਈਕਾਨ  ਦੀ ਵਰਤੋਂ  ਸਾਡੇ ਕੰਪਿਊਟਰ ਨਾਲ ਨੈਟਵਰਕ ਉਪਰ ਜੁੜੇ ਹੋਏ ਕੰਪਿਊਟਰਾਂ ਦੇ ਡਾਟਾ ਨੂੰ ਦੇਖਣ ਅਤੇ ਇਹਨਾਂ ਵਿਚ ਪਈਆਂ ਫਾਈਲ ਨੂੰ ਟਰਾਂਸਫਰ  ਕਰਨ ਲਈ ਵਰਤਿਆ ਜਾਂਦਾ ਹੈ।
ਯੂਜ਼ਰ ਫਾਈਲਜ਼ ਦੇ ਫੋਲਡਰ : ਇਸ ਫੋਲਡਰ ਦਾ ਨਾਂ ਯੂਜ਼ਰ ਦੇ ਨਾਂ ਉਪਰ ਆਪਣੇ ਆਪ ਸੈਟ ਹੋ ਜਾਂਦਾ ਹੈ।  ਇਸ ਆਈਕਾਨ ਜਾ ਫੋਲਡਰ  ਵਿਚ ਯੂਜ਼ਰ ਵਲੋਂ ਬਣਾਈਆਂ ਫਾਈਲਾਂ ਸਟੋਰ ਹੁੰਦੀਆਂ ਰਹਿੰਦੀਆਂ ਹਨ।

ਪ੍ਰਸ਼ਨ : ਰੀਸਾਈਕਲ ਬਿਨ ਕੀ ਹੁੰਦਾ ਹੈ?

ਉੱਤਰ : ਇਹ ਆਈਕਾਨ ਵਿੰਡੋਜ਼ ਆਪਰੇਟਿੰਗ ਸਿਸਟਮ ਦੇ ਰੀਸਾਈਕਲ ਬਿਨ ਪ੍ਰੋਗਰਾਮ ਨੂੰ ਦਰਸ਼ਾਉਂਦਾ ਹੈ। ਕੰਪਿਊਟਰ ਵਿਚੋਂਫਾਈਲਾਂ ਜਾਂ ਫੋਲਡਰ ਡਿਲੀਟ ਕਰਨ ਉਪਰੰਤ ਇਸ ਵਿਚ ਆ ਜਾਂਦੀਆਂ ਹਨ। ਰੀਸਾਈਲ ਬਿਨ ਵਿਚ ਪਈਆਂ ਫਾਈਲਾਂ ਨੂੰ ਅਸੀਂ ਰੀਸਟੋਰ ਵੀ ਕਰ ਸਕਦੇ ਹਾਂ ਅਤੇ ਪੱਕੇ ਤੌਰ ਤੇ ਕੰਪਿਊਟਰ ਵਿਚੋਂ ਡਿਲੀਟ ਵੀ ਕਰ ਸਕਦੇ ਹਾਂ।