Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ-1 ਐਮ.ਐਸ. ਵਰਡ ਵਿਚ ਟੇਬਲ ਅਤੇ ਮੇਲ ਮਰਜ ਦੇ ਨਾਲ ਕੰਮ ਕਰਨਾ 8th class

 ਖ਼ਾਲੀ ਥਾਵਾਂ  

1) ਵੱਖ-ਵੱਖ ਸੈੱਲਾਂ ਵਿੱਚ ਅੱਗੇ ਜਾਣ ਲਈ ਟੇਬਲ ਵਿਚ ਟੈਬ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ

2) ਟੇਬਲ ਬਟਨ ਇਨਸਰਟ ਟੈਬ ਵਿੱਚ ਮੌਜੂਦ ਹੁੰਦਾ ਹੈ

3) ਅਸੀਂ ਕਾਲਮ ਦੀ ਚੋੜਾਈ ਟੇਬਲ ਗਰੁੱਪ ਦੇ ਪ੍ਰਾਪਰਟੀਜ਼ ਬਟਨ ਤੋਂ ਬਦਲ ਸਕਦੇ ਹਾਂ

4) ਮਰਜ਼ਡ ਡਾਕੂਮੈਂਟ ਵਿੱਚ ਟੈਕਸਟ ਹੁੰਦਾ ਹੈ ਜੋ ਸਾਰੀਆਂ ਚਿੱਠੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਭੇਜਿਆ ਜਾਂਦਾ ਹੈ

5) ਡਾਟਾ ਸੋਰਸ ਵਿੱਚ ਮੇਲਿੰਗ  ਲਿਸਟ ਹੁੰਦੀ ਹੈ 

ਸਹੀ ਗ਼ਲਤ 


1) Shift + Tab ਕੀਅ ਨਾਲ ਅਗਲੇ ਸੈੱਲ ਵਿੱਚ ਜਾਂਦੇ ਹਨ . ਗ਼ਲਤ

2) ਰੋਅ ਅਤੇ ਕਾਲਮ ਦੇ ਕਾਟ ਨੂੰ ਸੈੱਲ ਕਹਿੰਦੇ ਹਨ . ਸਹੀ

3) ਡਾਟਾ ਸੋਰਸ ਵਰਡ ਦਾ ਉਹ  ਡਾਕੂਮੈਂਟ ਹੁੰਦਾ  ਹੈ ਜਿਸ ਵਿਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ. ਗ਼ਲਤ

4) ਟੇਬਲ ਗਰੁੱਪ ਵਿੱਚ ਸਪਲਿੱਟ ਆਪਸ਼ਨ ਹੁੰਦੀ ਹੈ . ਸਹੀ

5) ਸੈੱਲਾਂ ਨੂੰ ਟੇਬਲ ਵਿੱਚ ਮਰਜ਼ ਨਹੀਂ ਕੀਤਾ ਜਾਂਦਾ . ਗ਼ਲਤ



ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਡਾਕੂਮੈਂਟ ਵਿਚ ਟੇਬਲ ਇਨਸਰਟ ਕਰਨ ਦੇ ਕਿਸੇ ਇਕ ਤਰੀਕੇ ਦਾ ਨਾਂ ਦੱਸੋ ?

ਉੱਤਰ : ਡਾਕੂਮੈਂਟ ਵਿਚ ਟੇਬਲ ਇਨਸਰਟ ਕਰਨ ਦੇ ਤਰੀਕੇ ਹੇਠ ਲਿਖੇ ਹਨ

1. ਡਰਾਅ ਟੇਬਲ
2. ਇਨਸਰਟ ਟੇਬਲ

ਪ੍ਰਸ਼ਨ 2. ਸਪਲਿੱਟ ਸੈੱਲ ਆਪਸ਼ਨ ਦੀ ਵਰਤੋਂ ਬਾਰੇ ਦੱਸੋ ?

ਉੱਤਰ : ਇਸ  ਦੀ ਵਰਤੋਂ ਟੇਬਲ ਦੇ  ਕਿਸੇ ਸੈੱਲ ਨੂੰ ਦੋ ਜਾਂ ਜ਼ਿਆਦਾ ਸੈੱਲਾਂ ਵਿਚ ਵੰਡਣ ਲਈ ਕੀਤੀ ਜਾਂਦੀ ਹੈ ਇਸ ਨਾਲ ਇਕ ਸੈਲ ਨੂੰ ਕਈ ਰੋਅਜ਼ ਜਾਂ ਕਾਲਮਾਂ ਵਿਚ ਵੰਡਿਆ  ਜਾ ਸਕਦਾ ਹੈ।

ਪ੍ਰਸ਼ਨ 3. ਕੋਈ ਇੱਕ ਤਰੀਕਾ ਦੱਸੋ, ਜਿਸ ਦੁਆਰਾ ਕਾਲਮ ਦੀ ਚੌੜਾਈ ਬਦਲ ਸਕਦੇ ਹਾਂ ?

ਉੱਤਰ : ਮਾਊਸ ਦੀ ਸਹਾਇਤਾ ਨਾਲ ਕਾਲਮ ਦੀ ਚੌੜਾਈ ਅਸਾਨੀ ਨਾਲ ਬਦਲੀ ਜਾ ਸਕਦੀ ਹੈ. ਮਾਊਸ ਪੁਆਇੰਟਰ ਨੂੰ ਕਾਲਮ ਦੀ ਬਾਡਰ ਲਾਈਨ ਤੇ ਲੈ ਕੇ ਜਾਉ ਅਤੇ ਕਲਿੱਕ ਕਰਕੇ ਬਾਡਰ ਨੂੰ ਲੋੜੀਂਦੀ ਚੋੜਾਈ ਤਕ ਖਿੱਚੋ ਅਤੇ ਫਿਰ ਮਾਊਸ ਬਟਨ ਛੱਡ ਦਿਉ ਇਸ ਨਾਲ ਕਾਲਮ  ਦੀ ਚੌੜਾਈ ਬਦਲ ਜਾਵੇਗੀ।

ਪ੍ਰਸ਼ਨ 4. ਮਰਜਡ ਸੈੱਲ ਆਪਸ਼ਨ ਦੀ ਵਰਤੋਂ ਦੱਸੋ ?

ਉੱਤਰ : ਮਰਜਡ ਸੈੱਲ ਆਪਸ਼ਨ ਦੀ ਵਰਤੋਂ ਨਾਲ ਅਸੀਂ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਮਰਜ ਕਰਕੇ ਇਕ ਸੈੱਲ ਬਣਾ ਸਕਦੇ ਹਾਂ.

ਪ੍ਰਸ਼ਨ 5. ਡਾਟਾ ਸੋਰਸ ਕੀ ਹੈ ?

ਉੱਤਰ : ਇਹ ਵੱਖ- ਵੱਖ ਪਤਿਆਂ ਜਾਂ ਘਰ ਦੇ ਐਡਰੈੱਸ  ਦੀ ਇਕ ਲਿਸਟ ਹੁੰਦੀ ਹੈ. ਇਸਦੀ ਵਰਤੋਂ ਮੇਲ ਮਰਜ਼ ਆਪਸ਼ਨ ਵਿਚ ਕੀਤੀ ਜਾਂਦੀ ਹੈ।

ਪ੍ਰਸ਼ਨ 6. ਮੁੱਖ ਡਾਕੂਮੈਂਟ ਕੀ ਹੁੰਦਾ ਹੈ ?

ਉੱਤਰ :  ਇਹ  ਉਹ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ. ਇਸਦੀ ਵਰਤੋਂ ਮੇਲ ਮਰਜ਼ ਆਪਸ਼ਨ ਵਿਚ ਕੀਤੀ ਜਾਂਦੀ ਹੈ।