ਇਸ ਵੈੱਬਸਾਈਟ ਨੂੰ ਬਣਾਉਣ ਦਾ ਮੁੱਖ ਮੰਤਵ
100% ਨਤੀਜੇ ਲਈ ਸਿਲੇਬਸ ਦੀ ਦੋਹਰਾਈ ਅਤੇ ਟੈਸਟਿੰਗ ਲਈ ਆਨਲਾਈਨ ਟੈਸਟ ਜਰੂਰੀ ਹੈ . ਇਸ ਕੋਸ਼ਿਸ਼ ਨਾਲ ਵਿਸ਼ਾ ਅਧਿਆਪਕ ਬੱਚਿਆਂ ਦੀ ਪ੍ਰੈਕਟਿਸ ਕਰਵਾ ਸਕਦੇ ਹਨ ਜਿਸ ਦੀ ਬਦੌਲਤ ਅਧਿਆਪਕ ਸਿੱਖਿਆ ਵਿਭਾਗ ਵਲੋਂ ਲਏ ਇਮਤਿਹਾਨ ਵਿੱਚ ਆਪਣਾ ਟੀਚਾ(100% ਨਤੀਜਾ) ਪ੍ਰਾਪਤ ਕਰ ਸਕਦੇ ਹਨ। ਜੇਕਰ ਬੱਚੇ ਚੰਗੇ ਨੰਬਰ ਪ੍ਰਾਪਤ ਕਰਨ ਤਾਂ ਉਹ ਹੀ ਅਧਿਆਪਕ ਅਤੇ ਬੱਚਿਆਂ ਦਾ ਅਸਲੀ ਇਨਾਮ ਹੁੰਦਾ ਹੈ।
ਇਸ ਵੈੱਬਸਾਈਟ ਵਿੱਚ ਵੱਖ-ਵੱਖ ( ਛੇਵੀਂ ਤੋਂ ਬਾਰ੍ਹਵੀਂ ) ਜਮਾਤਾਂ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ ਹਰੇਕ ਅਧਿਆਇ ਦੇ ਅੰਤ ਵਿੱਚ ਆਉਣ ਵਾਲੇ ਅਭਿਆਸ ਵਿੱਚੋਂ ਯਾਦ ਰੱਖਣ ਯੋਗ ਗੱਲਾਂ, ਖਾਲੀ ਥਾਵਾਂ, ਸਹੀ ਗਲਤ, ਪੂਰੇ ਨਾਮ, ਸਹੀ ਮਿਲਾਨ ਕਰੋ, ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ, ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਹੱਲ ਕਰਕੇ ਪਾਏ ਗਏ ਹਨ।
ਇਸ ਵੈੱਬਸਾਈਟ ਵਿੱਚ ਵਿਦਿਆਰਥੀਆਂ ਦੇ ਅਭਿਆਸ ਲਈ ਆਨਲਾਈਨ ਟੈਸਟ ਵੀ ਦਿੱਤੇ ਗਏ ਹਨ। ਇਹਨਾਂ ਟੈਸਟਾਂ ਦੀ ਮਦਦ ਨਾਲ ਵਿਦਿਆਰਥੀ ਬੜੀ ਅਸਾਨੀ ਨਾਲ ਕੰਪਿਊਟਰ ਸਾਇੰਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਮੁਲਾਂਕਣ ਵੀ ਆਪ ਹੀ ਕਰ ਸਕਦੇ ਹਨ।
ਇਸ ਵੈੱਬਸਾਈਟ ਵਿੱਚ ਹੋਰ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ । ਬਹੁਤ ਹੀ ਸਤਿਕਾਰਯੋਗ ਹਰ ਇੱਕ ਵਿਸ਼ੇ ਦੇ ਅਧਿਆਪਕਾਂ ਨੂੰ ਅਪੀਲ ਹੈ ਕਿ ਜੇਕਰ ਕੋਈ ਵੀ ਅਧਿਆਪਕ ਆਪਣੇ ਦੁਆਰਾ ਬਣਾਏ ਕਿਵੇ ਵੀ ਵਿਸ਼ੇ ਦੇ ਕੰਟੈਂਟ ਨੂੰ ਇਸ ਵੈੱਬ-ਸਾਈਟ ਤੇ ਪਾਉਣਾ ਚਾਹੁੰਦਾ ਹੈ ਤਾਂ ਬੇ-ਝਿਜਕ ਸਾਨੂੰ ਸੂਚਿਤ ਕਰ ਸਕਦਾ ਹੈ। ਇਸ ਕੰਟੈਂਟ ਨੂੰ ਅਧਿਆਪਕ ਦੇ ਨਾਮ ਤੇ ਪਬਲਿਸ਼ ਕੀਤਾ ਜਾਵੇਗਾ।