Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ -7 ਇਨਪੁੱਟ ਯੰਤਰ 6th class

ਖਾਲੀ ਥਾਵਾਂ

1. ਵੈਬ ਕੈਮਰੇ ਦੀ ਵਰਤੋਂ ਕੰਪਿਊਟਰ ਵਿਚ ਫੋਟੋਆਂ ਕਲਿੱਕ ਕਰਨ ਲਈ ਕੀਤੀ ਜਾਂਦੀ ਹੈ।
2. ਆਮ ਵਰਤੋਂ ਵਾਲੇ ਕੀਅ-ਬੋਰਡ ਦੀਆਂ 104 ਕੀਅਜ਼ ਹੁੰਦੀਆਂ ਹਨ।
3. ਬਾਰ-ਕੋਡ ਰੀਡਰ ਵਿਚ ਲੈਨਜ਼ ਅਤੇ ਲਾਈਟ ਸੈਂਸਰ ਹੁੰਦਾ ਹੈ।
4. ਮਾਊਸ ਇਕ ਪੁਆਇੰਟਿੰਗ ਯੰਤਰ ਹੁੰਦਾ ਹੈ।
5. ਸਕੈਨਰ ਦੀ ਵਰਤੋਂ ਕੰਪਿਊਟਰ ਵਿਚ ਟੈਕਸਟ ਅਤੇ ਤਸਵੀਰਾਂ ਭਰਨ ਲਈ ਕੀਤੀ ਜਾਂਦੀ ਹੈ।
6. ਐਰੋ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿਚ ਘੁਮਾaਣ ਲਈ ਕੀਤੀ ਜਾਂਦੀ ਹੈ।

ਸਹੀ ਜਾਂ ਗਲਤ

1. ਵੈਬ ਕੈਮਰਾ ਤਸਵੀਰ ਨੂੰ ਫ਼ਿਲਮ ਰੋਲ ਉਤੇ ਬਣਾਉਂਦਾ ਹੈ। (ਗਲਤ)
2. ਸਕਰੌਲ ਬਟਨ ਦੀ ਵਰਤੋਂ ਸਕ੍ਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ।(ਸਹੀ)
3. ਜੁਆਇ ਸਟਿੱਕ ਦੀ ਵਰਤੋਂ ਵੀਡਿਓ ਗੇਮਜ਼ ਨੂੰ ਖੇਡਣ ਲਈ ਕੀਤੀ ਜਾਂਦੀ ਹੈ।(ਸਹੀ)
4. ਡਿਲੀਟ ਕੀਅ ਸਪੈਸ਼ਲ ਕੀਅ ਹੁੰਦੀ ਹੈ। (ਸਹੀ)
5. ਫ਼ੰਕਸ਼ਨ ਕੀਅਜ਼ F1 ਤੋਂ F12 ਤੱਕ ਹੁੰਦੀਆਂ ਹਨ। (ਸਹੀ)

ਛੋਟੇ ਉਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ 1. ਇਨਪੁੱਟ ਯੰਤਰ ਕੀ ਹੁੰਦੇ ਹਨ?

ਉੱਤਰ : ਇਨਪੁੱਟ ਯੰਤਰਾਂ ਦੀ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਹਦਾਇਤਾਂ ਦੇਣ ਲਈ ਕੀਤੀ ਜਾਂਦੀ ਹੈ। ਜਿਵੇ ਕਿ ਕੀਅ-ਬੋਰਡ, ਮਾਊਸ, ਮਾਈਕ, ਸਕੈਨਰ, ਵੈਬ ਕੈਮਰਾ, ਲਾਈਟ ਪੈਨ, ਜੁਆਇ ਸਟਿੱਕ ਆਦਿ।

ਪ੍ਰਸ਼ਨ 2. ਕੋਈ 6 ਇਨਪੁੱਟ ਯੰਤਰਾਂ ਦੇ ਨਾਂ ਲਿਖੋ ?

ਉੱਤਰ: ਇਨਪੁੱਟ ਯੰਤਰਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
1 ਕੀਅ-ਬੋਰਡ
2 ਸਕੈਨਰ
3 ਮਾਊਸ
4 ਵੈਬ ਕੈਮਰਾ
5 ਮਾਈਕ
6 ਜੁਆਇ ਸਟਿੱਕ

ਪ੍ਰਸ਼ਨ 3. ਟਰੈਕ ਬਾਲ ਤੇ ਨੋਟ ਲਿਖੋ ?

ਉੱਤਰ: ਇਹ ਇਕ ਪੁਆਇੰਟਿੰਗ ਇਨਪੁੱਟ ਯੰਤਰ ਹੈ। ਇਸਦੀ ਵਰਤੋਂ ਆਮ ਤੌਰ ਤੇ ਲੈਪਟੋਪ ਵਿਚ ਮਾਊਸ ਦੀ ਤਰ੍ਹਾਂ ਕੀਤੀ ਜਾਂਦੀ ਹੈ। ਇਹ ਇਕ ਬਾਲ ਦੀ ਤਰਾਂ ਹੁੰਦੀ ਹੈ ਜੋ ਉਭੱਰੀ ਹੋਈ ਹੁੰਦੀ ਹੈ।

ਪ੍ਰਸ਼ਨ 4. ਐਮ.ਆਈ.ਸੀ.ਆਰ. ਤੇ ਨੋਟ ਲਿਖੋ ?

ਉੱਤਰ: ਐਮ.ਆਈ.ਸੀ.ਆਰ ਦਾ ਪੂਰਾ ਨਾਂ ਮੈਗਨੇਟਿਕ ਇੰਕ ਕਰੈਕਟਰ ਰੈਕੋਗਨੀਸ਼ਨ ਹੈ। ਇਹ ਇਕ ਇਨਪੁੱਟ ਯੰਤਰ ਹੁੰਦਾ ਹੈ। ਇਸਦੀ ਵਰਤੋਂ ਆਮ ਤੌਰ ਤੇ
ਬੈਂਕਾਂ ਵਿਚ ਕੀਤੀ ਜਾਂਦੀ ਹੈ।

ਪ੍ਰਸ਼ਨ 5. ਮਾਈਕਰੋਫੋਨ ਦੀ ਵਰਤੋਂ ਦੱਸੋ ?

ਉੱਤਰ: ਇਹ ਇਕ ਇਨਪੁੱਟ ਯੰਤਰ ਹੁੰਦਾ ਹੈ ਇਸ ਰਾਹੀਂ ਕੰਪਿਊਟਰ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਇਸਨੂੰ ਮਾਈਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸਦੀ ਵਰਤੋਂ ਕੰਪਿਊਟਰ ਵਿਚ ਆਵਾਜ਼ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 6. ਟੱਚ ਪੈਡ ਕੀ ਹੈ?

ਉੱਤਰ: ਇਹ ਲੈਪਟੋਪ ਵਿਚ ਮਾਊਸ ਦੀ ਥਾਂ ਤੇ ਵਰਤੇ ਜਾਂਦੇ ਹਨ, ਇਹ ਇਕ ਪੁਆਇੰਟਿੰਗ ਯੰਤਰ ਹੈ। ਮਾਊਸ ਦੀ ਤਰ੍ਹਾਂ ਇਸ ਉਪਰ ਵੀ ਦੋ ਬਟਨ ਲੱਗੇ ਹੁੰਦੇ ਹਨ: ਸੱਜਾ ਬਟਨ ਅਤੇ ਖੱਬਾ ਬਟਨ।

ਪ੍ਰਸ਼ਨ 7. ਵੈਬ ਕੈਮਰੇ ਦੀ ਵਰਤੋਂ ਦੱਸੋ ?

ਉੱਤਰ: ਵੈਬ ਕੈਮਰਾ ਆਮ ਕੈਮਰੇ ਵਰਗਾ ਹੀ ਹੁੰਦਾ ਹੈ। ਇਸਦੀ ਵਰਤੋਂ ਕੰਪਿਊਟਰ ਵਿਚ ਤਸਵੀਰਾਂ ਖਿੱਚਣ ਅਤੇ ਵੀਡੀਓ ਕਾਲ ਕਰਨ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 8. ਸਕੈਨਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?

ਉੱਤਰ: ਇਸਦੀ ਵਰਤੋਂ ਤਸਵੀਰਾਂ ਨੂੰ ਕੰਪਿਊਟਰ ਵਿਚ ਸਕੈਨ ਕਰਕੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਹ ਫੋਟੋਸਟੇਟ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ।

ਵੱਡੇ ਉਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ 1. ਕੀਅ-ਬੋਰਡ ਅਤੇ ਇਸ ਦੀਆਂ ਕੀਅਜ਼ ਬਾਰੇ ਵਿਸਤਾਰ ਨਾਲ ਜਾਣਕਾਰੀ ਦਿਓ ?

ਉੱਤਰ: ਇਹ ਇਕ ਆਮ ਵਰਤਿਆ ਜਾਣ ਵਾਲਾ ਟੈਕਸਟ ਇਨਪੁੱਟ ਯੰਤਰ ਹੈ।ਇਸਦੇ ਬਟਨਾਂ ਨੂੰ ਕੀਅਜ਼ ਕਿਹਾ ਜਾਂਦਾ ਹੈ।ਆਮ ਵਰਤੋਂ ਵਾਲੇ ਕੀਅਬੋਰਡ ਉਪਰ 104 ਕੀਅਜ਼ ਹੁੰਦੀਆਂ ਹਨ। ਇਹ ਕੀਅਜ਼ ਹੇਠ ਲਿਖੀਆਂ ਕਿਸਮਾਂ ਦੀਆਂ ਹੁੰਦੀਆਂ ਹਨ:
1. ਫੰਕਸ਼ਨ ਕੀਅਜ਼: F1 ਤੋਂ F12 ਤੱਕ
2. ਅਲਫਾਬੈਟ ਕੀਅਜ਼: A ਤੋਂ Z ਤੱਕ
3. ਸਪੈਸ਼ਲ ਕੀਅਜ਼: ਡਿਲੀਟ, ਬੈਕਸਪੇਸ, ਐਂਟਰ, ਸਪੇਸ ਬਾਰ, ਕੰਟਰੋਲ, ਆਲਟ ਕੀਅਜ਼ ਆਦਿ
4. ਨੂਮੈਰਿਕ ਕੀਅਜ਼: 0-9 ਨੰਬਰਾਂ ਤੱਕ
5. ਐਰੋ ਕੀਅਜ਼: ਇਹਨਾਂ ਦੀ ਗਿਣਤੀ 4 ਹੁੰਦੀ ਹੈ

ਪ੍ਰਸ਼ਨ 2. ਬਾਰ ਕੋਡ ਰੀਡਰ ਉਤੇ ਨੋਟ ਲਿਖੋ ?

ਉੱਤਰ: ਇਹ ਇਕ ਇਨਪੁੱਟ ਯੰਤਰ ਹੈ। ਇਸਦੀ ਵਰਤੋਂ ਬਾਰ ਕੋਡ ਨੂੰ ਪੜ੍ਹਨ ਲਈ ਕੀਤੀ ਜਾਂਦੀ ਹੈ। ਇਹਨਾਂ ਦੀ ਵਰਤੋਂ ਵੱਡੇ ਵੱਡੇ ਸਟੋਰਾਂ ਵਿਚ ਵਸਤੂ ਦੀ ਕੀਮਤ ਪਤਾ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿਚ ਲਾਈਟ ਸੈਂਸਰ ਲੱਗਿਆ ਹੁੰਦਾ ਹੈ ਇਹ ਆਪਟੀਕਲ ਤਰੰਗਾਂ ਨੂੰ ਇਲੈਕਟ੍ਰੀਕਲ ਤਰੰਗਾਂ ਵਿਚ ਤਬਦੀਲ ਕਰਦਾ ਹੈ ਜਿਸ ਨਾਲ ਵਸਤੂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ।

ਪ੍ਰਸ਼ਨ 3. ਮਾਊਸ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਵਿਚ ਦੱਸੋ। 

ਉੱਤਰ: ਮਾਊਸ ਇਕ ਇਨਪੁੱਟ ਪੁਆਇੰਟਿੰਗ ਯੰਤਰ ਹੈ। ਇਸ ਨਾਲ ਸਕ੍ਰੀਨ ਉਪਰ ਨਜ਼ਰ ਆਉਣ ਵਾਲੇ ਕਰਸਰ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਆਮ ਤੌਰ ਤੇ ਇਸ ਉਪਰ ਤਿੰਨ ਬਟਨ ਲੱਗੇ ਹੁੰਦੇ ਹਨ:

1. ਖੱਬਾ ਬਟਨ
2. ਸੱਜਾ ਬਟਨ
3. ਸਕਰੌਲ ਬਟਨ